ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ
Tuesday, Apr 15, 2025 - 10:18 AM (IST)

ਫਰੀਦਾਬਾਦ- ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ ਵਲੋਂ ਪ੍ਰੇਮੀ ਦੇ ਹੱਥ-ਪੈਰ ਤੁੜਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਇਸ ਤਰ੍ਹਾਂ ਅੱਧ ਮਰਿਆ ਕਰ ਕੇ ਛੱਡ ਦਿੱਤਾ ਕਿ ਉਹ ਕਿਸੇ ਨੂੰ ਫੋਨ ਤੱਕ ਨਹੀਂ ਕਰ ਸਕਿਆ। ਪ੍ਰੇਮਿਕਾ ਨੇ ਪ੍ਰੇਮੀ ਨੂੰ ਉਧਾਰ ਲਏ ਰੁਪਏ ਵਾਪਸ ਕਰਨ ਦੇ ਬਹਾਨੇ ਘਰ ਬੁਲਾਇਆ ਸੀ। ਨੌਜਵਾਨ 3 ਬੱਚਿਆਂ ਦਾ ਬਾਪ ਹੈ ਅਤੇ ਔਰਤ ਦੀ ਵੀ ਇਕ ਧੀ ਹੈ। ਔਰਤ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਜ਼ਖ਼ਮੀ ਨੌਜਵਾਨ 17 ਦਿਨਾਂ ਤੋਂ ਦੋਵੇਂ ਹੱਥਾਂ ਅਤੇ ਪੈਰਾਂ 'ਤੇ ਪਲਾਸਟਰ ਨਾਲ ਹਸਪਤਾਲ 'ਚ ਪਿਆ ਹੋਇਆ ਹੈ। ਐੱਨਆਈਟੀ-2 ਨੰਬਰ ਚੌਕੀ ਦੇ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ 29 ਮਾਰਚ ਨੂੰ ਹੀ ਪੀੜਤ ਦੀ ਸ਼ਿਕਾਇਤ 'ਤੇ ਔਰਤ ਦੇ ਭਰਾ ਅਮਿਤ, ਪਿਤਾ ਮਨੀਸ਼ ਹੰਨੀ, ਕਮਲ ਉਰਫ਼ ਮਨੂੰ ਬੱਗੀ ਅਤੇ ਹੋਰ 3 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਲਦ ਹੀ ਮਾਮਲੇ 'ਚ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ। ਪਿੰਡ ਸਾਰਨ ਦੇ ਰਹਿਣ ਵਾਲੇ ਗੁਲਸ਼ਨ ਬਜਰੰਗੀ ਨੇ ਦੱਸਿਆ,''ਉਸ ਦਾ ਵਿਆਹ 2015 'ਚ ਹੋਇਆ ਸੀ। ਵਿਆਹ ਤੋਂ ਬਾਅਦ 3 ਬੱਚੇ ਹੋਏ। ਉਹ ਜਵਾਹਰ ਕਾਲੋਨੀ 'ਚ ਮੋਬਾਇਲ ਦੀ ਦੁਕਾਨ ਚਲਾਉਂਦਾ ਸੀ। 2019 'ਚ ਉਸ ਦੀ ਦੁਕਾਨ 'ਤੇ ਔਰਤ ਆਈ। ਪਹਿਲੇ ਉਹ ਮੋਬਾਇਲ ਰਿਪੇਅਰ ਕਰਵਾਉਣ ਲਈ ਆਉਂਦੀ ਰਹਿੰਦੀ ਸੀ। ਉਹ ਫਰੀਦਾਬਾਦ ਐੱਨਆਈਟੀ ਦੇ 2 ਨੰਬਰ ਇਲਾਕੇ 'ਚ ਰਹਿੰਦੀ ਸੀ। ਫਿਰ ਉਹ ਦੁਕਾਨ 'ਤੇ ਅਕਸਰ ਆਉਣ ਲੱਗ ਪਈ ਅਤੇ ਉਹ ਗੱਲਾਂ ਕਰਨ ਲੱਗ ਪਏ। ਫਿਰ ਦੋਵੇਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਏ। ਉਨ੍ਹਾਂ ਵਿਚਕਾਰ ਇਕ ਪ੍ਰੇਮ ਸਬੰਧ ਬਣ ਗਏ। ਔਰਤ ਨੇ 9 ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਦਿੱਤਾ ਸੀ। ਉਸ ਨੇ ਆਪਣੇ ਪਤੀ ਵਿਰੁੱਧ ਅਦਾਲਤ 'ਚ ਤਲਾਕ ਦਾ ਕੇਸ ਦਾਇਰ ਕੀਤਾ। ਇਸ ਦੌਰਾਨ ਗੁਲਸ਼ਨ ਵੀ ਆਪਣੀ ਪਤਨੀ ਅਤੇ ਬੱਚਿਆਂ ਤੋਂ ਵੱਖ ਰਹਿਣ ਲੱਗ ਪਿਆ। ਉਸ ਦੀ ਪਤਨੀ ਅਤੇ ਬੱਚੇ ਸਾਰਨ ਪਿੰਡ 'ਚ ਰਹਿਣ ਲੱਗ ਪਏ।''
ਇਹ ਵੀ ਪੜ੍ਹੋ : ਜਾਇਦਾਦ ਵਿਵਾਦ 'ਚ ਗੋਦ ਲਏ ਪੁੱਤਰ ਸਬੰਧੀ ਦਾਅਵਾ ਖਾਰਜ; SC ਨੇ ਕਿਹਾ-ਇਰਾਦਾ ਧੀਆਂ ਦਾ ਹੱਕ ਮਾਰਨ ਦਾ ਹੈ
ਗੁਲਸ਼ਨ ਨੇ ਦੱਸਿਆ ਕਿ ਉਹ ਦੋਵੇਂ ਲਿਵ-ਇਨ ਪਾਰਟਨਰ ਵਾਂਗ ਇਕੱਠੇ ਰਹਿੰਦੇ ਸਨ। ਅਚਾਨਕ ਔਰਤ ਕਹਿਣ ਲੱਗੀ ਕਿ ਉਸ ਨਾਲ ਵਿਆਹ ਕਰੋ। ਮੈਂ ਔਰਤ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਵਿਆਹਿਆ ਹੋਇਆ ਹੈ। ਉਸ ਦੇ 3 ਬੱਚੇ ਵੀ ਹਨ। ਔਰਤ ਫਿਰ ਵੀ ਵਿਆਹ ਲਈ ਦਬਾਅ ਬਣਾਉਂਦੀ ਰਹੀ। ਇਸ ਤੋਂ ਪਰੇਸ਼ਾਨ ਹੋ ਕੇ ਗੁਲਸ਼ਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਦੋਵਾਂ ਵਿਚਕਾਰ ਲੜਾਈ ਹੋ ਗਈ। ਗੁਲਸ਼ਨ ਨੇ ਕਿਹਾ ਕਿ ਜਦੋਂ ਔਰਤ ਨੇ ਉਸ ਨਾਲ ਝਗੜਾ ਕੀਤਾ ਤਾਂ 29 ਮਾਰਚ ਨੂੰ ਉਸ ਨੇ ਉਸ ਤੋਂ ਲਏ ਗਏ 21.5 ਲੱਖ ਰੁਪਏ ਵਾਪਸ ਕਰਨ ਲਈ ਕਿਹਾ। ਉਹ ਪੈਸੇ ਮੰਗਣ ਲਈ ਉਸ ਦੇ ਘਰ ਗਿਆ। ਗੁਲਸ਼ਨ ਦੇ ਅਨੁਸਾਰ, ਔਰਤ ਦੇ ਮਾਪਿਆਂ ਨੇ ਉੱਥੇ ਉਸ ਨੂੰ ਕੁੱਟਿਆ। ਕਿਸੇ ਤਰ੍ਹਾਂ ਉਸ ਨੇ ਆਪਣੀ ਜਾਨ ਬਚਾਈ ਅਤੇ ਉੱਥੋਂ ਭੱਜ ਗਿਆ। ਗੁਲਸ਼ਨ ਦੇ ਅਨੁਸਾਰ, ਇਸ ਤੋਂ ਬਾਅਦ ਔਰਤ ਦੇ ਭਰਾ ਅਮਿਤ ਨੇ ਉਸ ਨੂੰ ਫੋਨ ਕੀਤਾ। ਉਸਨੇ ਉਸ ਨੂੰ ਘਰ ਆ ਕੇ ਪੈਸੇ ਲੈਣ ਲਈ ਕਿਹਾ। ਜਦੋਂ ਉਸ ਨੇ ਪਹਿਲੀ ਵਾਰ ਲੜਾਈ ਬਾਰੇ ਗੱਲ ਕੀਤੀ ਤਾਂ ਅਮਿਤ ਨੇ ਕਿਹਾ ਕਿ ਇਹ ਦੁਬਾਰਾ ਨਹੀਂ ਹੋਵੇਗਾ। ਉਹ ਉਸ ਦੀਆਂ ਗੱਲਾਂ 'ਚ ਆ ਗਿਆ ਅਤੇ ਉੱਥੇ ਚਲਾ ਗਿਆ। ਉਹ ਘਰ ਦੇ ਨੇੜੇ ਹੀ ਪਹੁੰਚਿਆ ਸੀ ਕਿ ਬਦਮਾਸ਼ਾਂ ਨੇ ਗਲੀ ਦੇ ਬਾਹਰ ਉਸ 'ਤੇ ਹਮਲਾ ਕਰ ਦਿੱਤਾ। ਇਸ 'ਚ ਔਰਤ ਦੇ ਰਿਸ਼ਤੇਦਾਰ ਵੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8