ਵਿਆਹਾਂ ’ਤੇ ਪਿਆ ਕੋਰੋਨਾ ਦਾ ਪਰਛਾਵਾਂ, ਅਪ੍ਰੈਲ-ਮਈ ’ਚ ਤੈਅ ਵਿਆਹ ਕੀਤੇ ਗਏ ਮੁਲਤਵੀ

Tuesday, Apr 20, 2021 - 10:11 AM (IST)

ਨਵੀਂ ਦਿੱਲੀ- ਕੋਰੋਨਾ ਲਾਗ਼ ਕਾਰਨ ਲੱਗੀਆਂ ਪਾਬੰਦੀਆਂ ਕਰ ਕੇ ਬੀਤੇ ਸਾਲ ਜਿਹੜੇ ਵਿਆਹ ਨਹੀਂ ਹੋ ਸਕੇ ਸਨ, ਨਵਾਂ ਸਾਲ ਸ਼ੁਰੂ ਹੋਣ ’ਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਵਿਆਹਾਂ ਦੀਆਂ ਤਾਰੀਖ਼ਾਂ ਤੈਅ ਕੀਤੀਆਂ ਗਈਆਂ। ਇਨ੍ਹਾਂ ਦੀ ਗਿਣਤੀ ਕਿਤੇ-ਕਿਤੇ ਹਰ ਸਾਲ ਇਸ ਸੀਜ਼ਨ ਵਿਚ ਹੋਣ ਵਾਲੇ ਵਿਆਹਾਂ ਦੇ ਮੁਕਾਬਲੇ ਦੁੱਗਣੀ ਸੀ ਕਿਉਂਕਿ ਇਸ ਸਾਲ ਦੇ ਵਿਆਹਾਂ ਅਤੇ ਬੀਤੇ ਸਾਲ ਦੇ ਵਿਆਹਾਂ ਦੋਹਾਂ ਨੂੰ ਹੀ ਕਰਨ ਦਾ ਸਹੀ ਵੇਲਾ ਸੀ ਅਤੇ ਫਿਰ ਐੱਨ. ਸੀ. ਆਰ. ਦੇ ਵਿਆਹਾਂ ਵਿਚ 200 ਤੋਂ ਵੱਧ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਵੀ ਮਿਲ ਗਈ ਸੀ। ਜਿਨ੍ਹਾਂ ਟੈਂਟ ਵਾਲਿਆਂ, ਡੀ. ਜੇ. ਵਾਲਿਆਂ, ਬੈਂਕਵੇਟ ਹਾਲ ਵਾਲਿਆਂ ਦੇ ਕਾਰੋਬਾਰ ਦਾ ਬੀਤੇ ਸਾਲ ਲੱਕ ਟੁੱਟ ਗਿਆ ਸੀ, ਉਹ ਮੁੜ ਚੱਲ ਪਿਆ ਪਰ ਮਾਰਚ ਦੇ ਆਖਰੀ ਹਫ਼ਤੇ ਵਿਚ ਦੇਸ਼ ਦੇ ਕਈ ਸੂਬਿਆਂ ਵਿਚ ਅਚਾਨਕ ਕੋਰੋਨਾ ਨੇ ਰਫ਼ਤਾਰ ਫੜ ਲਈ। ਇਕ ਦਿਨ ਵਿਚ ਡੇਢ ਤੋਂ 2 ਲੱਖ ਤੱਕ ਕੇਸ ਆਉਣ ਲੱਗੇ, ਜਿਸ ਤੋਂ ਬਾਅਦ ਦਿੱਲੀ ਤੇ ਐੱਨ. ਸੀ. ਆਰ. ਵਿਚ ਅਪ੍ਰੈਲ ਤੇ ਮਈ ਦੇ ਤੈਅ 80 ਫੀਸਦੀ ਵਿਆਹ ਮੁਲਤਵੀ ਕਰ ਦਿੱਤੇ ਗਏ। ਇਸ ਸਾਲ ਦੇ ਸ਼ੁਰੂ ਵਿਚ ਲੋਕਾਂ ਨੂੰ ਲੱਗਾ ਕਿ ਉਹ ਆਪਣੇ ਸੁਪਨਿਆਂ ਦਾ ਵਿਆਹ ਆਪਣੇ ਸਾਰੇ ਮਹਿਮਾਨਾਂ ਨੂੰ ਸੱਦ ਕੇ ਕਰ ਸਕਣਗੇ ਪਰ ਮੁੜ ਪਾਬੰਦੀਆਂ ਲਾ ਦਿੱਤੀਆਂ ਗਈਆਂ। ਹੁਣ ਇਕ ਵਿਆਹ ਵਿਚ 50 ਤੋਂ ਵੱਧ ਵਿਅਕਤੀ ਸ਼ਾਮਲ ਨਹੀਂ ਹੋ ਸਕਦੇ। ਦਿੱਲੀ ਵਿਚ ਵੀਕੈਂਡ ਕਰਫਿਊ ਲੱਗਣ ਤੋਂ ਬਾਅਦ ਲੋਕਾਂ ਨੇ ਵਿਆਹ ਮੁਲਤਵੀ ਕਰ ਦਿੱਤੇ।

ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਹਰ 3 ਮਿੰਟ ’ਚ ਜਾਨ ਗੁਆ ਰਿਹਾ ਕੋਰੋਨਾ ਦਾ ਇਕ ਮਰੀਜ਼

PunjabKesari18 ਅਪ੍ਰੈਲ ਨੂੰ ਸੀ ਧੀ ਦਾ ਵਿਆਹ, ਕਰ ਦਿੱਤਾ ਮੁਲਤਵੀ : ਸੁਨੀਲ
ਐੱਨ. ਸੀ. ਆਰ. ਦੇ ਰਹਿਣ ਵਾਲੇ ਇਕ ਹੋਟਲ ਕਾਰੋਬਾਰੀ ਸੁਨੀਲ ਦੀ ਇਕਲੌਤੀ ਧੀ ਦਾ ਵਿਆਹ 18 ਅਪ੍ਰੈਲ ਨੂੰ ਹੋਣਾ ਤੈਅ ਹੋਇਆ ਸੀ। ਅਚਾਨਕ ਲੱਗੇ ਵੀਕੈਂਡ ਲਾਕਡਾਊਨ ’ਚ ਉਨ੍ਹਾਂ ਆਪਣਾ ਪਲਾਨ ਬਦਲ ਲਿਆ ਹੈ। ਉਹ ਕਹਿੰਦੇ ਹਨ ਕਿ ਅਸੀਂ ਪੂਰੀ ਤਿਆਰੀ ਕਰ ਲਈ ਸੀ ਪਰ ਹੁਣ ਵੱਧ ਮਹਿਮਾਨਾਂ ਨੂੰ ਸੱਦਣ ’ਤੇ ਪਾਬੰਦੀ ਹੈ। ਮੈਂ ਅਕਤੂਬਰ ਵਿਚ ਆਪਣੀ ਧੀ ਦੇ ਵਿਆਹ ਦੀ ਨਵੀਂ ਤਾਰੀਖ਼ ਤੈਅ ਕੀਤੀ ਹੈ। ਉਸ ਵੇਲੇ ਤੱਕ ਸ਼ਾਇਦ ਹਾਲਾਤ ਆਮ ਵਰਗੇ ਹੋ ਜਾਣਗੇ। 

ਇਹ ਵੀ ਪੜ੍ਹੋ : ਲਾਕਡਾਊਨ ਦੇ ਐਲਾਨ ਮਗਰੋਂ ਪਿਆਕੜਾਂ ’ਚ ਵਧੀ ਟੈਨਸ਼ਨ, ਠੇਕਿਆਂ ਦੇ ਬਾਹਰ ਲੱਗੀਆਂ ਲਾਈਨਾਂ

ਕਿਸ ਨੂੰ ਸੱਦੀਏ ਤੇ ਕਿਸ ਨੂੰ ਨਹੀਂ, ਸਮਝ ਨਹੀਂ ਆ ਰਿਹਾ
ਇਕ ਨੌਜਵਾਨ ਜਿਸ ਦਾ ਜਲਦੀ ਹੀ ਵਿਆਹ ਹੋਣ ਵਾਲਾ ਹੈ, ਨੇ ਕਿਹਾ ਕਿ 50 ਮਹਿਮਾਨਾਂ ਵਿਚੋਂ ਕਿਸ-ਕਿਸ ਨੂੰ ਛੱਡਾਂਗੇ? ਸਾਡੇ ਤਾਂ ਦੋਸਤ ਹੀ 20 ਤੋਂ ਵੱਧ ਹਨ। 20-30 ਵਿਅਕਤੀ ਦਫਤਰ ਦੇ ਹਨ। ਪਰਿਵਾਰ ਵਿਚ 15-20 ਮੈਂਬਰ ਹਨ। 20-30 ਰਿਸ਼ਤੇਦਾਰ ਹਨ। ਕੁੜੀ ਵਾਲੇ ਵੀ ਰਿਸ਼ਤੇਦਾਰਾਂ ਸਮੇਤ 30-40 ਵਿਅਕਤੀ ਹਨ। ਕਿਸ ਦਾ ਨਾਂ ਕੱਟਿਆ ਜਾਵੇ, ਬਹੁਤ ਸਮੱਸਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਲੱਛਣ ਹਨ ਪਰ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਨਾ ਹੋਵੇ ਤਾਂ ਜਾਣੋ ਮਾਹਿਰਾਂ ਦੀ ਰਾਏ

ਬਿਨਾਂ ਮਹਿਮਾਨਾਂ ਦੇ ਨਹੀਂ ਕਰਾਂਗੇ ਵਿਆਹ
ਦਿੱਲੀ ਦੀ ਇਕ ਕੰਮਕਾਜੀ ਲੜਕੀ ਸੋਨੀਆ ਦਾ ਕਹਿਣਾ ਹੈ ਕਿ ਬੀਤੇ ਸਾਲ ਅਪ੍ਰੈਲ ਵਿਚ ਉਸ ਦਾ ਵਿਆਹ ਹੋਣਾ ਤੈਅ ਹੋਇਆ ਸੀ, ਜਿਸ ਨੂੰ ਉਹ ਲਾਕਡਾਊਨ ਕਾਰਣ ਦਸੰਬਰ 2020 ਤਕ ਲੈ ਗਏ। ਦਸੰਬਰ ਵਿਚ ਦਿੱਲੀ ’ਚ ਕੋਈ ਵੈਨਿਊ ਖਾਲੀ ਨਾ ਮਿਲਣ ਕਾਰਣ ਤੈਅ ਹੋਇਆ ਕਿ ਵਿਆਹ 28 ਅਪ੍ਰੈਲ ਨੂੰ ਹੋਵੇਗਾ। ਹੁਣ ਫਿਰ 50 ਵਿਅਕਤੀਆਂ ਦਾ ਝਮੇਲਾ। ਸਾਨੂੰ ਵਿਆਹ ਮੁਲਤਵੀ ਕਰਨਾ ਪਿਆ।

ਇਹ ਵੀ ਪੜ੍ਹੋ :  ਲਾਕਡਾਊਨ ਤੋਂ ਬਾਅਦ ਰੇਲਵੇ ਸਟੇਸ਼ਨਾਂ-ਬੱਸ ਅੱਡਿਆਂ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਹੋਇਆ ਇਕੱਠ, ਦੇਖੋ ਤਸਵੀਰਾਂ

ਵੈਡਿੰਗ ਇੰਸ਼ੋਰੈਂਸ ਕਰਵਾ ਰਹੇ ਲੋਕ
ਕੋਰੋਨਾ ਤੋਂ ਬਾਅਦ ਵੈਡਿੰਗ ਇੰਸ਼ੋਰੈਂਸ ਦਾ ਰਿਵਾਜ ਕਾਫੀ ਵਧ ਗਿਆ ਹੈ। ਲੋਕ ਕਾਰ, ਹੈਲਥ ਤੇ ਕੰਪਨੀ ਇੰਸ਼ੋਰੈਂਸ ਵਾਂਗ ਹੀ ਵੈਡਿੰਗ ਇੰਸ਼ੋਰੈਂਸ ਕਰਵਾ ਰਹੇ ਹਨ। ਕੁਝ ਕੰਪਨੀਆਂ ਵਿਆਹ ਲਈ ਇੰਸ਼ੋਰੈਂਸ ਦਾ ਖਾਸ ਪੈਕੇਜ ਵੀ ਦਿੰਦੀਆਂ ਹਨ ਪਰ ਕੁਝ ਕੰਪਨੀਆਂ ਤੁਹਾਡੇ ਹਿਸਾਬ ਨਾਲ ਵੀ ਇੰਸ਼ੋਰੈਂਸ ਦਾ ਪੈਕੇਜ ਬਣਾ ਸਕਦੀਆਂ ਹਨ, ਜਿਵੇਂ ਖਰਾਬ ਮੌਸਮ ਕਾਰਣ, ਗਹਿਣੇ ਚੋਰੀ ਹੋ ਜਾਣ ਕਾਰਣ, ਐਕਸੀਡੈਂਟ ਹੋ ਜਾਣ ਕਾਰਣ ਜਾਂ ਅਚਾਨਕ ਸਾਹਮਣੇ ਆਈ ਸਥਿਤੀ, ਜਿਸ ’ਤੇ ਤੁਹਾਡਾ ਕੰਟਰੋਲ ਨਾ ਹੋਵੇ, ਜਿਵੇਂ ਕੋਰੋਨਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News