ਬਾਜ਼ਾਰ ''ਚ 5 ਦਿਨ ਤੱਕ ਨਹੀਂ ਮਿਲੇਗਾ ਇਹ ਸਾਮਾਨ, ਜਾਰੀ ਹੋਏ ਸਖ਼ਤ ਹੁਕਮ

Saturday, Jun 14, 2025 - 02:45 PM (IST)

ਬਾਜ਼ਾਰ ''ਚ 5 ਦਿਨ ਤੱਕ ਨਹੀਂ ਮਿਲੇਗਾ ਇਹ ਸਾਮਾਨ, ਜਾਰੀ ਹੋਏ ਸਖ਼ਤ ਹੁਕਮ

ਨੈਸ਼ਨਲ ਡੈਸਕ- ਜੰਮੂ ਦੇ ਲੋਕਾਂ ਨੂੰ ਆਉਣ ਵਾਲੇ 5 ਦਿਨਾਂ 'ਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਜੰਮੂ ਪੱਛਮੀ ਦੇ ਸੁਨਿਆਰਾ ਸੰਘ ਨੇ ਇਕ ਪ੍ਰੈੱਸ ਕਾਨਫਰੰਸ 'ਚ ਐਲਾਨ ਕੀਤਾ ਕਿ ਗਹਿਣਿਆਂ ਦੀਆਂ ਸਾਰੀਆਂ ਦੁਕਾਨਾਂ 18 ਤੋਂ 22 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਲਈ ਬੰਦ ਰਹਿਣਗੀਆਂ। ਸੰਘ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੋਂ ਪਹਿਲਾਂ ਜਾਂ ਬਾਅਦ ਵਿਚ ਹੀ ਖਰੀਦਦਾਰੀ ਕਰਨ। 

ਪ੍ਰੈੱਸ ਕਾਨਫਰੰਸ ਦਾ ਆਯੋਜਨ ਸੁਨਿਆਰਾ ਸੰਘ ਜੰਮੂ ਸੂਬੇ ਦੇ ਵਧੀਕ ਜਨਰਲ ਸਕੱਤਰ ਲਵਕੇਸ਼ ਗੋਂਡੀ ਨੇ ਕੀਤਾ। ਉਨ੍ਹਾਂ ਨਾਲ ਸੀਨੀਅਰ ਉਪ ਪ੍ਰਧਾਨ ਰਾਜਕੁਮਾਰ ਅਤੇ ਖਜ਼ਾਨਚੀ ਵਿਮਲ ਵਰਮਾ ਵੀ ਮੌਜੂਦ ਸਨ। ਸੰਘ ਨੇ ਸਾਰੀਆਂ ਗਹਿਣਿਆਂ ਦੀਆਂ ਦੁਕਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ 18 ਤੋਂ 22 ਜੂਨ ਤੱਕ ਦੁਕਾਨਾਂ ਬੰਦ ਰੱਖਣ ਅਤੇ ਇਨ੍ਹਾਂ ਛੁੱਟੀਆਂ ਦਾ ਆਨੰਦ ਆਪਣੇ ਪਰਿਵਾਰ ਨਾਲ ਮਾਣਨ। 

ਪ੍ਰੈੱਸ ਕਾਨਫਰੰਸ ਦਾ ਮੁੱਖ ਉਦੇਸ਼ ਗਾਹਕਾਂ ਨੂੰ ਗਹਿਣਿਆਂ ਦੀਆਂ ਦੁਕਾਨਾਂ ਦੀ ਗਰਮੀ ਦੀਆਂ ਛੁੱਟੀਆਂ ਬਾਰੇ ਜਾਗਰੂਕ ਕਰਨਾ ਸੀ। ਸੰਘ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ 18 ਤੋਂ 22 ਜੂਨ ਮਗਰੋਂ ਆਪਣੀ ਕੋਈ ਵੀ ਜ਼ਰੂਰੀ ਖਰੀਦਦਾਰੀ ਪੂਰੀ ਕਰ ਲੈਣ, ਕਿਉਂਕਿ ਇਸ ਸਮੇਂ ਦੌਰਾਨ ਦੁਕਾਨਾਂ ਬੰਦ ਰਹਿਣਗੀਆਂ।


author

Tanu

Content Editor

Related News