ਮਾਰਕ ਜ਼ੁਕਰਬਰਗ ''ਤੇ ਲੱਗਿਆ ਧਮਕਾਉਣ ਦਾ ਦੋਸ਼, ਕੋਰਟ ਨੇ ਫੇਸਬੁੱਕ ਨੂੰ ਭੇਜਿਆ ਨੋਟਿਸ

04/26/2018 6:50:12 PM

ਨਵੀਂ ਦਿੱਲੀ—ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਜਿਲਾ ਕੋਰਟ ਨੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੂੰ ਸੰਮਨ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਸਵਪਲਨਿਲ ਰਾਏ ਨਾਂ ਦੇ ਇਕ ਵਿਅਕਤੀ ਨੇ ਫੇਸਬੁੱਕ ਅਤੇ ਮਾਰਕ ਜ਼ੁਕਰਬਰਗ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਸੁਣਵਾਈ ਕਰਦੇ ਹੋਏ ਜਿਲਾ ਕੋਰਟ ਨੇ 20 ਜੂਨ ਨੂੰ ਜਵਾਬ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।


ਦਰਅਸਲ ਭੋਪਾਲ ਜਿਲਾ ਕੋਰਟ ਨੇ 'ਦਿ ਟਰੇਡ ਬੁੱਕ' ਦੇ ਸੰਸਥਾਪਕ ਸਵਪ੍ਰੀਲ ਰਾਏ ਨੇ ਫੇਸਬੁੱਕ ਵਿਰੁੱਧ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਸੀ ਕਿ ਫੇਸਬੁੱਕ ਅਤੇ ਉਸ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਸਾਡੇ 'ਟਰੇਡ ਮਾਰਕ' 'ਟਰੇਡ ਫੀਡ' ਦਾ ਉਲੰਘਣ ਕੀਤਾ ਹੈ। ਉਨ੍ਹਾਂ ਨੇ ਸਾਡੇ ਪੋਰਟਲ ਨੂੰ ਅਨੁਚਿਤ ਤਰੀਕੇ ਨਾਲ ਆਪਣੇ ਵਕੀਲਾਂ ਦੁਆਰਾ ਧਮਕੀ ਭਰੇ ਨੋਟਿਸ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਸਵਪਲਨਿਲ ਰਾਏ ਨੇ ਅਦਾਲਤ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਤੁਰੰਤ ਪ੍ਰਭਾਵ ਨਾਲ ਫੇਸਬੁੱਕ ਦੇ ਨਿਊਜ਼ ਫੀਡ 'ਚ ਬਿਜਨਸ ਇੰਫੋਰਮੈਸ਼ਨ ਅਤੇ ਟਰੇਡ ਇੰਫੋਰਮੈਸ਼ਨ ਪਬਲਿਸ਼ ਕਰਨ 'ਚ ਰੋਕ ਲਗਾਈ ਜਾਵੇ। ਇਸ ਕਾਰਨ ਭੋਪਾਲ ਦੀ ਅਦਾਲਤ ਦੁਆਰਾ ਫੇਸਬੁੱਕ ਸੀ.ਈ.ਓ. ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਕੰਪਨੀ ਨੂੰ ਸੰਮਨ ਜਾਰੀ ਕੀਤੀ ਗਿਆ ਹੈ।


Related News