20 ਮਾਰਚ ਨੂੰ ਨਿਰਭਿਆ ਦਿਵਸ ਦੇ ਤੌਰ ''ਤੇ ਮਨਾਵਾਂਗੇ, ਇਹ ਦਿਨ ਔਰਤਾਂ ਦੇ ਨਾਂ : ਆਸ਼ਾ ਦੇਵੀ

03/20/2020 4:28:00 AM

ਨਵੀਂ ਦਿੱਲੀ — ਸਾਲ 2012 'ਚ ਦਿੱਲੀ 'ਚ ਦਰਿੰਦਿਆਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਨਿਰਭਿਆ ਨੂੰ ਅੱਜ 7 ਸਾਲ ਬਾਅਦ ਇਨਸਾਫ ਮਿਲਿਆ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਟਾਲਣ ਦੀਆਂ ਕੋਸ਼ਿਸ਼ਾਂ 'ਚ ਸਫਲਤਾ ਨਹੀਂ ਮਿਲੀ। ਅੱਧੀ ਰਾਤ ਨੂੰ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਪਵਨ ਗੁੱਪਤਾ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਇਸ ਫੈਸਲੇ 'ਤੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਖੁਸ਼ੀ ਜਤਾਈ ਅਤੇ ਕਿਹਾ ਕਿ 7 ਸਾਲ ਦਾ ਸੰਘਰਸ਼ ਅੱਜ ਪੂਰਾ ਹੋ ਰਿਹਾ ਹੈ। ਨਿਰਭਿਆ ਦੀ ਮਾਂ ਨੇ ਕਿਹਾ ਕਿ ਉਹ 20 ਮਾਰਚ ਨੂੰ ਨਿਰਭਿਆ ਦਿਵਸ ਦੇ ਰੂਪ 'ਚ ਮਨਾਉਣਗੇ।
ਫੈਸਲੇ ਤੋਂ ਬਾਅਦ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ 7 ਸਾਲ ਬਾਅਦ ਆਖਿਰ ਸਾਨੂੰ ਇਨਸਾਫ ਮਿਲਿਆ ਹੈ, ਦੇਸ਼ ਦੇ ਲੋਕਾਂ ਨੇ ਨਿਰਭਿਆ ਲਈ ਲੜਾਈ ਲੜੀ ਹੈ। ਆਸ਼ਾ ਦੇਵੀ ਨੇ ਕਿਹਾ ਕਿ 20 ਮਾਰਚ ਦਾ ਦਿਨ ਨਿਰਭਿਆ ਦੇ ਨਾਂ, ਦੇਸ਼ ਦੀਆਂ ਧੀਆਂ ਦੇ ਨਾਂ 'ਤੇ ਯਾਦ ਰੱਖਿਆ ਜਾਵੇਗਾ। ਲਗਾਤਾਰ ਹੋ ਰਹੀ ਦੇਰੀ 'ਤੇ ਉਨ੍ਹਾਂ ਕਿਹਾ ਕਿ ਦੇਰ ਆਏ ਦਰੁਸਤ ਆਏ। ਅਸੀਂ ਪਿਛਲੇ 7 ਸਾਲ ਤੋਂ ਨਿਰਭਿਆ ਤੋਂ ਵੱਖ ਨਹੀਂ ਹੋਏ ਹਾਂ ਹਰ ਪਲ ਅਸੀਂ ਉਸ ਦੇ ਦੁੱਖ ਨੂੰ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਨਿਰਭਿਆ ਦਾ ਦੁੱਖ ਸਾਡਾ ਸੰਘਰਸ਼ ਬਣਿਆ ਅਤੇ ਇਨਸਾਫ ਲਈ ਅਸੀਂ ਲੜਾਈ ਲੜੀ। ਆਸ਼ਾ ਦੇਵੀ ਨੇ ਕਿਹਾ ਕਿ 20 ਮਾਰਚ ਨੂੰ ਉਹ ਨਿਰਭਿਆ ਦਿਵਸ ਦੇ ਤੌਰ 'ਤੇ ਮਨਾਵਾਂਗੇ ਅਤੇ ਮਹਿਲਾ ਸੁਰੱਖਿਆ ਦੇ ਰੂਪ 'ਚ ਮਨਾਵਾਂਗੇ।


Inder Prajapati

Content Editor

Related News