ਜੰਮੂ ਕਸ਼ਮੀਰ ਦੇ ਕਈ ਜ਼ਿਲ੍ਹਿਆਂ ਨੇ ਹਾਸਲ ਕੀਤਾ 100 ਫੀਸਦੀ ਟੀਕਾਕਰਨ ਟੀਚਾ

Tuesday, Jan 25, 2022 - 01:58 PM (IST)

ਜੰਮੂ ਕਸ਼ਮੀਰ ਦੇ ਕਈ ਜ਼ਿਲ੍ਹਿਆਂ ਨੇ ਹਾਸਲ ਕੀਤਾ 100 ਫੀਸਦੀ ਟੀਕਾਕਰਨ ਟੀਚਾ

ਜੰਮੂ- ਜੰਮੂ ਕਸ਼ਮੀਰ ਦੇ ਗਾਂਦਰਬਲ, ਸ਼ੋਪੀਆਂ, ਅਨੰਤਨਾਗ ਅਤੇ ਪੁੰਛ ਜ਼ਿਲ੍ਹਿਆਂ ਨੇ ਪਹਿਲੀ ਖ਼ੁਰਾਕ ਲਈ 15-18 ਸਾਲ ਉਮਰ ਵਰਗ 'ਚ 100 ਫੀਸਦੀ ਟੀਕਾਕਾਰਨ ਦਾ ਟੀਚਾ ਹਾਸਲ ਕਰ ਲਿਆ ਹੈ। ਇਸ ਮੀਲ ਦੇ ਪੱਥਰ 'ਤੇ ਟਿੱਪਣੀ ਕਰਦੇ ਹੋਏ, ਐਡੀਸ਼ਨਲ ਮੁੱਖ ਸਕੱਤਰ, ਸਿਹਤ ਅਤੇ ਮੈਡੀਕਲ ਸਿੱਖਿਆ, ਵਿਵੇਕ ਭਾਰਦਵਾਜ ਨੇ ਕਿਹਾ ਕਿ ਸਮਾਜ 'ਚ ਸੁਰੱਖਿਆ ਲੜੀ ਪੂਰੀ ਕਰਨ ਲਈ ਨੌਜਵਾਨਾਂ ਦਾ ਟੀਕਾਕਰਨ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ ਲਈ ਸਾਡਾ ਵਿਭਾਗ ਜ਼ੋਰਦਾਰ ਮੁਹਿੰਮ ਚਲਾ ਰਿਹਾ ਹੈ। ਨਤੀਜੇ ਵਜੋਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 2 ਕਰੋੜ ਤੋਂ ਵੱਧ ਯੋਗ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਕੁੱਲ ਮਿਲਾ ਕੇ 18 ਸਾਲ ਉਮਰ ਵਰਗ 'ਚ 100 ਫੀਸਦੀ ਅਤੇ 15-18 ਸਾਲ ਉਮਰ ਵਰਗ 'ਚ 60 ਫੀਸਦੀ ਨੂੰ ਕੋਰੋਨਾ ਟੀਕੇ ਪਹਿਲੀ ਖ਼ੁਰਾਕ ਦਿੱਤੀ ਗਈ ਹੈ।


author

DIsha

Content Editor

Related News