ਕਾਂਗਰਸ ਨੇਤਾ ਕੁਮਾਰੀ ਸ਼ੈਲਜਾ ਨੂੰ ਖੱਟੜ ਨੇ BJP ''ਚ ਸ਼ਾਮਲ ਹੋਣ ਦਾ ਦਿੱਤਾ ਆਫ਼ਰ

Saturday, Sep 21, 2024 - 12:28 PM (IST)

ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਬੀਤੇ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ। ਕਾਂਗਰਸ ਦੇ ਮੈਨੀਫੈਸਟੋ ਲਾਂਚ ਮੌਕੇ ਪਾਰਟੀ ਦੇ ਤਮਾਮ ਨੇਤਾ ਮੌਜੂਦ ਰਹੇ ਪਰ ਕੁਮਾਰੀ ਸ਼ੈਲਜਾ ਨਜ਼ਰ ਨਹੀਂ ਆਈ। ਕਾਂਗਰਸ ਦੀ ਸਿਰਸਾ ਤੋਂ ਸੰਸਦ ਮੈਂਬਕ ਸ਼ੈਲਜਾ ਦੀ ਗੈਰ-ਹਾਜ਼ਰੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਕੁਮਾਰੀ ਸ਼ੈਲਜਾ ਨਾਰਾਜ਼ ਹੈ। ਇਸ ਦਰਮਿਆਨ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਵਿਚ ਆਉਣ ਦਾ ਆਫ਼ਰ ਦਿੱਤਾ ਹੈ।

ਇਹ ਵੀ ਪੜ੍ਹੋ- ਦੰਗਿਆਂ 'ਚ ਸਰਕਾਰੀ ਜਾਇਦਾਦ ਦੇ ਨੁਕਸਾਨ 'ਤੇ ਹੋਵੇਗੀ ਵਸੂਲੀ, ਕਾਨੂੰਨ ਲਾਗੂ

ਮਨੋਹਰ ਲਾਲ ਖੱਟੜ ਨੇ ਦਿੱਤਾ ਪਾਰਟੀ 'ਚ ਸ਼ਾਮਲ ਹੋਣ ਦਾ ਆਫ਼ਰ

ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੁਮਾਰੀ ਸ਼ੈਲਜਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਦਲਿਤਾਂ ਦਾ ਅਪਮਾਨ ਹੋਇਆ ਹੈ ਅਤੇ ਸ਼ੈਲਜਾ ਨੂੰ ਅਪਸ਼ਬਦਾਂ ਦਾ ਸਾਹਮਣਾ ਕਰਨਾ ਪਿਆ ਹੈ। ਸਾਡੀ ਇਕ ਦਲਿਤ ਭੈਣ ਦਾ ਅਪਮਾਨ ਹੋਇਆ ਹੈ। ਖੱਟੜ ਨੇ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਦਾ ਪ੍ਰਸਤਾਵ ਵੀ ਦਿੱਤਾ, ਇਹ ਕਹਿੰਦੇ ਹੋਏ ਕਿ ਜੇਕਰ ਉਹ ਭਾਜਪਾ ਵਿਚ ਆਉਂਦੀ ਹੈ, ਤਾਂ ਉਹ ਸਵਾਗਤ ਲਈ ਤਿਆਰ ਹਨ। ਖੱਟੜ ਨੇ ਕਿਹਾ ਕਿ ਕਾਂਗਰਸ ਵਿਚ ਇੰਨੀ ਉੱਥਲ-ਪੁੱਥਲ ਹੈ ਕਿ ਮੁੱਖ ਮੰਤਰੀ ਅਹੁਦੇ ਲਈ ਕੋਈ ਸਪੱਸ਼ਟ ਚਿਹਰਾ ਨਹੀਂ ਹੈ। ਕੁਮਾਰੀ ਸ਼ੈਲਜਾ ਪਿਛਲੇ ਇਕ ਹਫ਼ਤੇ ਤੋਂ ਚੋਣ ਪ੍ਰਚਾਰ ਤੋਂ ਦੂਰ ਹੈ, ਜਿਸ ਤੋਂ ਭਾਜਪਾ ਨੂੰ ਸਿਆਸੀ ਲਾਭ ਮਿਲਣ ਦੀ ਸੰਭਾਵਨਾ ਹੈ।  

ਇਹ ਵੀ ਪੜ੍ਹੋ- ਹਰਿਆਣਾ 'ਚ ਗੈਂਗਵਾਰ; ਗੈਂਗਸਟਰ ਪਲੋਟਰਾ ਦੇ ਭਰਾ ਸਮੇਤ 3 ਦੀ ਮੌਤ

ਕਾਂਗਰਸ ਨੇਤਾ ਨੇ ਕੀਤੀ ਭੱਦੀ ਟਿੱਪਣੀ

ਦੱਸਿਆ ਜਾ ਰਿਹਾ ਹੈ ਕਿ ਉਮੀਦਵਾਰਾਂ ਦੀ ਲਿਸਟ ਆਉਣ ਮਗਰੋਂ ਕੁਮਾਰੀ ਸ਼ੈਲਜਾ ਨਾਰਾਜ਼ ਚੱਲ ਰਹੀ ਹੈ। ਉਨ੍ਹਾਂ ਨੇ ਨੇ ਕਾਂਗਰਸ ਦੇ ਪ੍ਰਚਾਰ ਤੋਂ ਵੀ ਦੂਰੀ ਬਣਾ ਲਈ ਹੈ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਕਾਂਗਰਸ ਜਨਰਲ ਸਕੱਤਰ ਨੇ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਖਿਲਾਫ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸ ਘਿਰ ਗਈ ਅਤੇ ਭਾਜਪਾ ਨੂੰ ਨਿਸ਼ਾਨਾ ਵਿੰਨ੍ਹਣ ਦਾ ਮੌਕਾ ਮਿਲ ਗਿਆ।

ਇਹ ਵੀ ਪੜ੍ਹੋ- ਸੁਪਰੀਮ ਕੋਰਟ ਦੇ YouTube ਚੈਨਲ 'ਤੇ ਸੇਵਾਵਾਂ ਬਹਾਲ, ਇਸ ਕਾਰਨ ਹੋਇਆ ਸੀ 'ਹੈਕ'

ਹੁੱਡਾ ਨੇ ਕਿਹਾ- ਸ਼ੈਲਜਾ ਸਾਡੀ ਭੈਣ

ਓਧਰ ਕਾਂਗਰਸ 'ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲੱਗਣ ਮਗਰੋਂ ਹੁੱਡਾ ਨੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ੈਲਜਾ ਸਾਡੀ ਭੈਣ ਹੈ। ਉਹ ਪਾਰਟੀ ਦੀ ਇਕ ਸਨਮਾਨਤ ਨੇਤਾ ਹੈ। ਕੋਈ ਵੀ ਕਾਂਗਰਸ ਵਰਕਰ ਅਜਿਹੀ ਭਾਸ਼ਾ ਦਾ ਇਸਤੇਮਾਲ ਨਹੀਂ ਕਰ ਸਕਦਾ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਜਾਤੀ, ਧਰਮ ਦੇ ਆਧਾਰ 'ਤੇ ਲੋਕਾਂ ਨੂੰ ਲੜਵਾਉਣਾ ਭਾਜਪਾ ਦਾ ਕੰਮ ਹੈ। 


Tanu

Content Editor

Related News