ਬੋਲੇ ਮਨਮੋਹਨ, 2 ਕਰੋੜ ਨੌਕਰੀਆਂ ਦੇਣ 'ਚ ਅਸਫਲ ਰਹੀ ਮੋਦੀ ਸਰਕਾਰ

Wednesday, Nov 21, 2018 - 03:06 PM (IST)

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੇਂਦਰ ਤੇ ਸੂਬਾ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵਾਅਦਾ ਖਿਲਾਫੀ ਕਰਨ ਦਾ ਦੋਸ਼ ਲਗਾਇਆ। 10 ਸਾਲ ਤਕ ਕੇਂਦਰ 'ਚ ਯੂ.ਪੀ.ਏ. ਸਰਕਾਰ ਦੀ ਅਗਵਾਈ ਕਰਨ ਵਾਲੇ ਮਨਮੋਹਨ ਸਿੰਘ ਨੇ ਖੁਦ ਨੂੰ ਰਿਮੋਟ ਸਰਕਾਰ ਕਹੇ ਜਾਣ ਦੀ ਗੱਲ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਇਹ ਸੀ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਅਸੀਂ ਤੁਹਾਨੂੰ ਨਾਲ ਲੈ ਕੇ ਤੁਰੀਏ ਇਹ ਕਾਰਨ ਰਿਹਾ ਕਿ ਸਰਕਾਰ ਤੇ ਪਾਰਟੀ ਵਿਚਾਲੇ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਰਿਹਾ।

ਮਨਮੋਹਨ ਸਿੰਘ ਨੇ ਕੇਂਦਰ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ 2014 'ਚ ਮੋਦੀ ਨੇ ਹਰ ਸਾਲ ਦੇਸ਼ 'ਚ 2 ਕਰੋੜ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਉਹ ਵਾਅਦਾ ਪੁਰਾ ਨਹੀਂ ਕੀਤਾ ਜਾ ਸਕਿਆ। ਮਜ਼ਦੂਰ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਹਰ ਤਿਮਾਹੀ 'ਚ ਸਿਰਫ ਕੁਝ ਹਜ਼ਾਰ ਹੀ ਨੌਕਰੀਆਂ ਮਿਲ ਸਕੀਆਂ ਹਨ। ਉਨ੍ਹਾਂ ਨੇ ਸੂਬਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮੱਧ ਪ੍ਰਦੇਸ਼ 'ਚ ਕਿਸਾਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਸੂਬਾ ਸਰਕਾਰ ਨੇ ਕਿਸਾਨਾਂ ਦੀ ਸਮੱਸਿਆ ਪੂਰਾ ਕਰਨ ਲਈ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕਦੇ ਵੀ ਕਿਸੇ ਵੀ ਸਰਕਾਰ ਨਾਲ ਭੇਦਭਾਅ ਨਹੀਂ ਕੀਤਾ ਸੀ। ਅਸੀਂ ਮੱਧ ਪ੍ਰਦੇਸ਼ ਨਾਲ ਕਦੇ ਵੀ ਭੇਦਭਾਅ ਨਹੀਂ ਕੀਤਾ, ਸ਼ਿਵਰਾਜ ਸਿੰਘ ਚੌਹਾਨ ਇਸ ਦੇ ਗਵਾਹ ਹਨ।

ਰਾਫੇਲ ਡੀਲ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ 'ਤੇ ਲਿਆ ਤੇ ਕਿਹਾ ਕਿ ਰਾਫੇਲ ਮਾਮਲਾ, ਦਾਲ 'ਚ ਕਾਲਾ ਹੀ ਕਾਲਾ ਨਜ਼ਰ ਆਉਂਦਾ ਹੈ। ਇਸ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜਾਂਚ ਲਈ ਜੇ.ਪੀ.ਸੀ. ਗਠਿਤ ਕੀਤੀ ਜਾਵੇ। ਰਾਫੇਲ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਰਹੇ ਹਨ।


Inder Prajapati

Content Editor

Related News