ਮੋਦੀ ਸਰਕਾਰ ਨੇ ਅਰਥਵਿਵਸਥਾ ਨੂੰ ਕੀਤਾ ਕਮਜ਼ੋਰ : ਮਨਮੋਹਨ ਸਿੰਘ

Wednesday, Jun 07, 2017 - 12:23 AM (IST)

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੋਸ਼ ਲਗਾਇਆ ਕਿ ਦੇਸ਼ ਦੀ ਅਰਥਵਿਵਸਥਾ ਸਿਰਫ ਸਰਕਾਰੀ ਖਰਚ 'ਤੇ ਚੱਲ ਰਹੀ ਹੈ ਤੇ ਨਿਜੀ ਖੇਤਰ 'ਚ ਨਿਵੇਸ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਡਾ. ਸਿੰਘ ਨੇ ਕਿਹਾ ਕਾਂਗਰਸ ਦੀ ਸਰਵਉੱਚ ਨੀਤੀ ਨਿਰਧਾਰਿਤ ਸੰਸਥਾ ਕਾਂਗਰਸ ਕਾਰਜ ਕਮੇਟੀ ਦੀ ਬੈਠਕ 'ਚ ਕਿਹਾ ਕਿ ਸਕਲ ਘਰੇਲੂ ਉਤਪਾਦ ਦੇ ਹਾਲ 'ਚ ਜੋ ਅੰਕੜੇ ਜਾਰੀ ਹੋਏ ਹਨ, ਉਨ੍ਹਾਂ 'ਚ ਵਿਕਾਸ ਦਰ ਘਟੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਅਰਥਵਿਵਸਥਾ ਨੂੰ ਮੋਦੀ ਸਰਕਾਰ ਨੇ ਕਮਜ਼ੋਰ ਕਰ ਦਿੱਤਾ ਹੈ।
ਮੋਦੀ ਸਰਕਾਰ 'ਚ ਹੋਇਆ ਨਿਜੀ ਨਿਵੇਸ਼ ਖਤਮ
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਇਕ ਪਹੀਏ ਮਤਲਬ ਸਰਕਾਰੀ ਖਰਚੇ 'ਤੇ ਚੱਲ ਰਹੀ ਹੈ। ਨਿਜੀ ਖੇਤਰ ਵਿਕਾਸ ਕਾਰਜਾਂ 'ਚ ਨਿਵੇਸ਼ ਨਹੀਂ ਕਰ ਰਿਹਾ ਹੈ ਤੇ ਉਸ ਦਾ ਨਿਵੇਸ਼ ਇਕ ਤਰ੍ਹਾਂ ਨਾਲ ਖਤਮ ਹੋ ਗਿਆ ਹੈ। ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਦੇਸ਼ 'ਚ ਨੌਕਰੀਆਂ ਦੇ ਮੌਕੇ ਬਹੁਤ ਤੇਜ਼ੀ ਨਾਲ ਘੱਟ ਰਹੇ ਹਨ। ਉਸਾਰੀ ਦੇ ਖੇਤਰ 'ਚ ਰੁਜ਼ਗਾਰ ਦੇ ਸਭ ਤੋਂ ਜ਼ਿਆਦਾ ਮੌਕੇ ਸਨ ਪਰ ਹੁਣ ਇਹ ਪੂਰੀ ਤਰ੍ਹਾਂ ਸੰਕਟ ਦੇ ਦੌਰ ਤੋਂ ਲੰਘ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੀ.ਵੀ.ਏ. ਦੀ ਦਰ 'ਚ ਵੀ ਗਿਰਾਵਟ ਆਈ ਹੈ। ਜੀ.ਵੀ.ਏ. ਦੀ ਦਰ ਮਾਰਚ 2016 ਦੀ 10.3 ਫੀਸਦੀ ਤੋਂ ਘੱਟ ਕੇ ਇਸ ਸਾਲ ਸਿਰਫ 3.8 ਫੀਸਦੀ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗਿਰਾਵਟ ਕਰੀਬ ਸੱਤ ਫੀਸਦੀ ਦੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।


Related News