ਦੇਰ ਰਾਤ ਮਨਜਿੰਦਰ ਸਿੰਘ ਸਿਰਸਾ ਨੂੰ ਯੂ. ਪੀ. ਪੁਲਸ ਨੇ ਕੀਤਾ ਗ੍ਰਿਫਤਾਰ

01/21/2021 11:21:47 PM

ਬਿਲਾਸਪੁਰ - ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਦੇਰ ਰਾਤ ਯੂ. ਪੀ. ਪੁਲਸ ਨੇ ਪੀਲੀਭੀਤ 'ਚ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਸਿਰਸਾ ਨੇ ਸੋਸ਼ਲ ਮੀਡੀਆਂ 'ਤੇ ਲਾਈਵ ਹੋ ਕੇ ਖੁਦ ਸਾਂਝੀ ਕੀਤੀ ਹੈ। ਇਸ ਲਾਈਵ ਵੀਡੀਓ 'ਚ ਯੂ.ਪੀ. ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਕਿਉਂ ਕੀਤੀ ਜਾ ਰਹੀ ਹੈ, ਇਸ ਦੀ ਜਾਣਕਾਰੀ ਪੁਲਸ ਵੱਲੋਂ ਉਨ੍ਹਾਂ ਨੂੰ ਵੀ ਨਹੀਂ ਦਿੱਤੀ ਗਈ।  

ਜਾਣਕਾਰੀ ਮੁਤਾਬਕ ਸਿਰਸਾ ਬਿਲਾਸਪੁਰ, ਪੀਲੀਭੀਤ 'ਚ ਕਿਸਾਨਾਂ ਦੀ ਮਦਦ ਲਈ ਕਮੇਟੀ ਦਾ ਵਫ਼ਦ ਲੈ ਕੇ ਗਏ ਸਨ। ਉਨ੍ਹਾਂ ਕਿਹਾ ਕਿ ਯੂ.ਪੀ. ਪੁਲਸ ਮੈਨੂੰ ਕਿਉਂ ਗ੍ਰਿਫਤਾਰ ਕਰ ਰਹੀ ਹੈ ਇਸ ਦੀ ਜਾਣਕਾਰੀ ਮੈਨੂੰ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉੱਤਰ-ਪ੍ਰਦੇਸ਼ ਦੀ ਪੁਲਸ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ, ਯੂ.ਪੀ. ਪੁਲਸ ਵੱਲੋਂ ਕੀਤੀ ਗਈ ਇਹ ਗੈਰ ਕਾਨੂੰਨੀ ਕਾਰਵਾਈ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ।PunjabKesariਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਵੀ ਦਿੱਤੀ। ਉਨ੍ਹਾਂ ਕਿਹਾ ਕਿ ਯੂ.ਪੀ. ਪੁਲਸ ਵੱਲੋਂ ਮੈਨੂੰ ਬਿਲਾਸਪੁਰ, ਪੀਲੀਭੀਤ ਵਿਖੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਹੈ ਕਿ ਮੇਰਾ ਅਪਰਾਧ ਸਿਰਫ ਇਹ ਹੈ ਕਿ ਮੈਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਿਹਾ ਹਾਂ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਮਾਨਤਾ ਦੇ ਦਿੱਤੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਯੂ.ਪੀ. ਪੁਲਸ ਤੋਂ, ਕਿ ਸ਼ਾਂਤੀਪੂਰਣ ਤਰੀਕੇ ਨਾਲ ਆਪਣੀ ਮੰਗ ਰੱਖਣਾ ਕੀ ਕੋਈ ਅਪਰਾਧ ਹੈ? 


Bharat Thapa

Content Editor

Related News