ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.

11/10/2020 6:02:28 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਵਿਰੁੱਧ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਐੱਫ.ਆਈ.ਆਰ. ਨੰਬਰ 183/2020 ਦਰਜ ਹੋਣ 'ਤੇ ਜਾਗੋ ਪਾਰਟੀ ਨੇ ਸੰਤੋਸ਼ ਜਤਾਇਆ ਹੈ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੀਡੀਆ ਨੂੰ ਜਾਰੀ ਬਿਆਨ 'ਚ ਕਿਹਾ ਕਿ ਰਾਊਜ ਐਵੇਨਿਊ ਕੋਰਟ ਨੇ ਸਿਰਸਾ ਦੇ ਈਮਾਨਦਾਰੀ ਦੇ ਨਕਾਬ ਨੂੰ ਉਤਾਰਨ ਦੇ ਨਾਲ ਹੀ ਬਾਦਲ ਦਲ ਵਲੋਂ ਕਮੇਟੀ ਲਈ ਕੀਤੇ ਜਾਂਦੇ ਸਿਆਸੀ ਉਪਯੋਗ 'ਤੇ ਵੀ ਮੋਹਰ ਲਗਾਉਣ ਦਾ ਕੰਮ ਕੀਤਾ ਹੈ। ਪਿਛਲੇ 2 ਸਾਲਾਂ ਤੋਂ ਜੋ ਗੱਲਾਂ ਮੈਂ ਕਹਿ ਰਿਹਾ ਸੀ, ਮੇਰੇ ਉਨ੍ਹਾਂ ਦੋਸ਼ਾਂ 'ਚ ਸੱਚਾਈ ਦੀ ਪੁਸ਼ਟੀ ਅਦਾਲਤ ਨੇ ਕਰ ਦਿੱਤੀ ਹੈ। ਜੀ.ਕੇ. ਨੇ ਕਿਹਾ ਕਿ ਸਿਰਸਾ ਫਰਜ਼ੀਵਾੜੇ ਦਾ ਉਤਸਾਦ ਹੈ। ਇਸ ਦੀ ਪੁਸ਼ਟੀ ਇਸ ਦੇ ਪਿਤਾ ਅਤੇ ਇਸ 'ਤੇ ਚੱਲ ਰਹੇ ਲਗਭਗ 2 ਦਰਜਨ ਕੇਸ ਕਰਦੇ ਹਨ। ਇਸ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਰਸਾ ਦੇ ਪਿਤਾ ਨੂੰ ਇਕ ਸੁਤੰਤਰਤਾ ਸੈਨਾਨੀ ਦੀ ਕੋਠੀ ਫਰਜ਼ੀ ਕਾਗਜ਼ਾਂ ਨਾਲ ਹੜਪਣ ਦੇ ਮਾਮਲੇ 'ਚ 2 ਸਾਲ ਕੈਦ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ : 6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ

ਜੀ.ਕੇ. ਨੇ ਸਿਰਸਾ ਵਲੋਂ ਆਪਣੇ ਵਿਰੁੱਧ ਆਏ ਕੋਰਟ ਦੇ ਆਦੇਸ਼ 'ਤੇ ਕੀਤੀ ਗਈ ਬਿਆਨਬਾਜ਼ੀ ਨੂੰ ਉਲਝਣ ਭਰਿਆ ਕਰਾਰ ਦਿੱਤਾ। ਜੀ.ਕੇ. ਨੇ ਕਿਹਾ ਕਿ ਇਕ ਪਾਸੇ ਸਿਰਸਾ ਕਹਿੰਦੇ ਹਨ ਕਿ ਦਿੱਲੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਫਿਰ ਕਹਿੰਦੇ ਹਨ ਕਿ ਦੋਹਰੀ ਪੇਮੈਂਟ ਨਹੀਂ ਹੋਈ, ਉਸ ਤੋਂ ਬਾਅਦ ਕਹਿੰਦੇ ਹਨ ਕਿ ਜੋ ਕੀਤਾ ਜੀ.ਕੇ. ਨੇ ਕੀਤਾ। ਜੀ.ਕੇ. ਨੇ ਸਿਰਸਾ ਤੋਂ ਪੁੱਛਿਆ ਕਿ ਉਸ ਵਿਰੁੱਧ ਦਰਜ ਕੇਸ ਨਾਲ ਕਮੇਟੀ ਕਿਵੇਂ ਬਦਨਾਮ ਹੋ ਗਈ? ਸਿਰਸਾ ਇਹ ਗੱਲ ਕਿਉਂ ਲੁਕਾ ਰਹੇ ਹਨ ਕਿ ਟੈਂਟ ਮਾਲਕ ਸੁਖਬੀਰ ਸਿੰਘ ਬਾਦਲ ਦੇ ਘਰ ਦਾ ਆਦਮੀ ਹੈ? ਜੇਕਰ ਸਿਰਸਾ ਸੱਚੇ ਸਨ ਅਤੇ ਇਨ੍ਹਾਂ ਕੋਲ ਸਬੂਤ ਸਨ ਤਾਂ ਉੱਪਰੀ ਅਦਾਲਤ 'ਚ ਆਪਣੇ ਵਿਰੁੱਧ ਆਏ ਇਸ ਆਦੇਸ਼ ਨੂੰ ਚੁਣੌਤੀ ਕਿਉਂ ਨਹੀਂ ਦਿੱਤੀ?

ਇਹ ਵੀ ਪੜ੍ਹੋ : ਫ਼ੌਜ ਦਾ ਵੱਡਾ ਖ਼ੁਲਾਸਾ, ਭਾਰਤ 'ਚ ਘੁਸਪੈਠ ਕਰਨ ਦੀ ਫਿਰਾਕ 'ਚ ਹਨ 300 ਅੱਤਵਾਦੀ

ਜੀ.ਕੇ. ਨੇ ਕਿਹਾ ਕਿ ਸਿਰਸਾ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਪਰ ਦੇਖਣਾ ਹੋਵੇਗਾ ਕਿ ਸਿਰਸਾ ਦੇ ਸਿਆਸੀ ਆਗੂ ਸੁਖਬੀਰ ਸਿੰਘ ਬਾਦਲ ਉਸ ਨਾਲ ਖੜ੍ਹੇ ਰਹਿੰਦੇ ਹਨ ਜਾਂ ਭ੍ਰਿਸ਼ਟਾਚਾਰ ਦੇ ਵਿਰੋਧ 'ਚ? ਜੀ.ਕੇ. ਨੇ ਕਿਹਾ ਕਿ ਸਿਰਸਾ ਨੂੰ ਗੱਲਾਂ ਨੂੰ ਘੁੰਮਾਉਣ ਦੀ ਕਲਾ ਚੰਗੀ ਤਰ੍ਹਾਂ ਆਉਂਦੀ ਹੈ। ਸਿਰਸਾ ਦੇ ਨਾਮ ਐੱਫ.ਆਈ.ਆਰ. ਕਰਨ ਦਾ ਆਦੇਸ਼ ਕੋਰਟ ਨੇ ਦਿੱਤਾ ਪਰ ਇਹ ਗੁੰਮਰਾਹ ਕਰ ਰਿਹਾ ਹੈ ਕਿ ਇਨ੍ਹਾਂ ਬਿੱਲਾਂ ਨੂੰ ਮਨਜ਼ੂਰੀ ਉਸ ਨੇ ਨਹੀਂ ਦਿੱਤੀ। ਸਿਰਸਾ ਵਲੋਂ ਆਪਣਾ ਪੱਖ ਕੋਰਟ ਵਲੋਂ ਨਾ ਸੁਣੇ ਜਾਣ ਨੂੰ ਲੈ ਕੇ ਸੀ.ਆਰ.ਪੀ.ਸੀ. 156 (3) ਨੂੰ ਜ਼ਿੰਮੇਵਾਰ ਦੱਸਣ 'ਤੇ ਜੀ.ਕੇ. ਨੇ ਚੁਟਕੀ ਲਈ। ਜੀ.ਕੇ. ਨੇ ਕਿਹਾ ਕਿ ਮੇਰੇ ਵਿਰੁੱਧ ਦਰਜ ਐੱਫ.ਆਈ.ਆਰ. ਵੀ ਸੀ.ਆਰ.ਪੀ.ਸੀ. 156 (3) ਦੇ ਅਧੀਨ ਇਕ ਸ਼ਿਕਾਇਤ ਦਰਜ ਹੋਈ ਸੀ ਅਤੇ ਮੇਰਾ ਪੱਖ ਸੁਣੇ ਬਿਨਾਂ ਹੀ ਕੋਰਟ ਨੇ ਐੱਫ.ਆਈ.ਆਰ. ਵੀ ਕੀਤੀ ਸੀ ਪਰ ਮੈਂ ਸਿਰਸਾ ਦੀ ਤਰ੍ਹਾਂ ਰੋਇਆ ਜਾਂ ਗਿੜਗਿੜਾਇਆ ਨਹੀਂ ਸੀ। ਸਗੋਂ ਦੋਸ਼ ਲੱਗਦੇ ਹੀ, ਅਸਤੀਫ਼ਾ ਦੇ ਕੇ ਕਮੇਟੀ ਤੋਂ ਬਾਹਰ ਆ ਗਿਆ ਸੀ। ਜੀ.ਕੇ. ਨੇ ਸਿਰਸਾ ਨੂੰ ਅਹੁਦੇ ਦੇ ਮਾਣ ਦੇ ਹਿਸਾਬ ਨਾਲ ਟਿੱਪਣੀ ਕਰਨ ਦੀ ਨਸੀਹਤ ਦਿੰਦੇ ਹੋਏ ਕੋਰਟ ਦੇ ਫੈਸਲੇ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਅਜਬ ਗਜਬ: ਪ੍ਰੇਮੀ ਨਾਲ ਵਿਆਹ ਕਰਾਉਣ ਦੀ ਜ਼ਿੱਦ 'ਚ ਨਾਬਾਲਗ ਪ੍ਰੇਮਿਕਾ ਦਾ ਅਨੋਖਾ ਕਾਰਾ


DIsha

Content Editor

Related News