ਗੁਜਰਾਤ ਦੇ ਸਰਕਾਰੀ ਸਕੂਲਾਂ 'ਚ ਮਨੀਸ਼ ਸਿਸੋਦੀਆ ਦੀ ਰੇਡ, ਹਾਲਾਤ ਵੇਖ ਦਿੱਤਾ ਵੱਡਾ ਬਿਆਨ

Monday, Apr 11, 2022 - 02:15 PM (IST)

ਗੁਜਰਾਤ ਦੇ ਸਰਕਾਰੀ ਸਕੂਲਾਂ 'ਚ ਮਨੀਸ਼ ਸਿਸੋਦੀਆ ਦੀ ਰੇਡ, ਹਾਲਾਤ ਵੇਖ ਦਿੱਤਾ ਵੱਡਾ ਬਿਆਨ

ਗੁਜਰਾਤ- ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅੱਜ ਯਾਨੀ ਕਿ ਸੋਮਵਾਰ ਨੂੰ ਗੁਜਰਾਤ ਦੌਰੇ ’ਤੇ ਹਨ। ਗੁਜਰਾਤ ’ਚ ਉਨ੍ਹਾਂ ਨੇ ਸਰਕਾਰੀ ਸਕੂਲਾਂ ਦਾ ਲਾਈਵ ਨਿਰੀਖਣ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਮੈਂ ਗੁਜਰਾਤ ਦੇ ਸਰਕਾਰੀ ਸਕੂਲਾਂ ’ਚ ਭਾਜਪਾ ਨੇ 27 ਸਾਲ ’ਚ ਕੀ ਕੰਮ ਕੀਤੇ ਹਨ, ਉਸ ਨੂੰ ਵੇਖਣ ਅਤੇ ਸਮਝਣ ਆਇਆ ਹਾਂ। ਦਿੱਲੀ ’ਚ ਕੇਜਰੀਵਾਲ ਜੀ ਨੇ 5 ਸਾਲ ’ਚ ਸਰਕਾਰੀ ਸਕੂਲਾਂ ਦੀ ਕਾਇਆ ਪਲਟ ਦਿੱਤੀ, ਇੱਥੇ ਤਾਂ ਭਾਜਪਾ 27 ਸਾਲਾਂ ਤੋਂ ਸ਼ਾਸਨ ’ਚ ਹੈ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼: ਰਾਮ ਨੌਮੀ ਦੀ ਸ਼ੋਭਾ ਯਾਤਰਾ ’ਤੇ ਪੱਥਰਬਾਜ਼ੀ, ਖਰਗੋਨ ’ਚ ਕਰਫਿਊ ਲਾਗੂ

PunjabKesari

ਦਰਅਸਲ ਗੁਜਰਾਤ ਦੇ ਸਿੱਖਿਆ ਮੰਤਰੀ ਜੀਤੂ ਬਘਾਨੀ ਨੇ ਬਿਆਨ ਦਿੱਤਾ ਸੀ ਕਿ ਅਸੀਂ ਗੁਜਰਾਤ ਦੇ ਸਕੂਲ ਦੀ ਸਿੱਖਿਆ ਵਿਵਸਥਾ ਬਹੁਤ ਵਧੀਆ ਕੀਤੀ ਹੈ। ਜੋ ਲੋਕ ਸੂਬੇ ਦੀ ਸਿੱਖਿਆ ਪ੍ਰਣਾਲੀ ਤੋਂ ਨਾਖ਼ੁਸ਼ ਹਨ, ਉਨ੍ਹਾਂ ਨੂੰ ਬਿਹਤਰ ਸਿੱਖਿਆ ਪ੍ਰਾਪਤ ਕਰਨ ਲਈ ਦੂਜੇ ਸੂਬਿਆਂ ਜਾਂ ਦੇਸ਼ਾਂ ’ਚ ਜਾਣਾ ਚਾਹੀਦਾ ਹੈ। ਸਿੱਖਿਆ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸਿਸੋਦੀਆ ਨੇ ਗੁਜਰਾਤ ਦੇ ਸਕੂਲਾਂ ਦਾ ਅੱਜ ਦੌਰਾ ਕੀਤਾ।ਸਿਸੋਦੀਆ ਨੇ ਕਿਹਾ ਕਿ ਅੱਜ ਮੈਂ ਇੱਥੇ ਆਇਆ ਹਾਂ। ਸਕੂਲਾਂ ਦਾ ਨਿਰੀਖਣ ਕਰਨ ਮਗਰੋਂ ਇਸ ਗੱਲ ਦਾ ਪਤਾ ਲਾਇਆ ਗਿਆ ਹੈ ਕਿ ਗੁਜਰਾਤ ਦੇ ਸਰਕਾਰੀ ਸਕੂਲਾਂ ਦੀ ਹਾਲਤ ਕਿਹੋ ਜਿਹੀ ਹੈ।

ਇਹ ਵੀ ਪੜ੍ਹੋ: ਨਾਨਵੈਜ ਅਤੇ ਰਾਮ ਨੌਮੀ ਪੂਜਾ ਨੂੰ ਲੈ ਕੇ ਵਿਵਾਦ; JNU ’ਚ ਭਿੜੇ ABVP ਅਤੇ ਲੈਫਟ ਦੇ ਵਿਦਿਆਰਥੀ

 

ਸਿਸੋਦੀਆ ਨੇ ਕਿਹਾ ਕਿ ਸਕੂਲਾਂ ’ਚ ਮੱਕੜੀ ਦੇ ਜਾਲੇ ਲੱਗੇ ਹਨ, ਸਾਫ਼-ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਕੰਧਾਂ ਟੁੱਟੀਆਂ ਪਈਆਂ ਹਨ। ਸਿੱਖਿਆ ਮੰਤਰੀ ਜੀਤੂ ਜੀ ਨੂੰ ਪਤਾ ਸੀ ਕਿ ਮੈਂ ਇੱਥੇ ਆਉਣ ਵਾਲਾ ਹਾਂ, ਥੋੜ੍ਹੀ ਬਹੁਤ ਸਾਫ-ਸਫਾਈ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਇੱਥੇ ਗੰਦਗੀ ਹੈ, ਅਜਿਹਾ ਮਜ਼ਾਕ ਨਾ ਕਰੋ। ਇਹ ਸਰਦਾਰ ਪਟੇਲ ਦੀ ਧਰਤੀ ਹੈ, ਜਿੰਨਾ ਨੇ ਸਿੱਖਿਆ ਦੇ ਖੇਤਰ ’ਚ ਕਈ ਵੱਡੇ ਕੰਮ ਕੀਤੇ। ਅਜੇ ਵੀ ਥੋੜ੍ਹਾ ਸਮਾਂ ਹੈ, ਨਹੀਂ ਤਾਂ ਫਿਰ ਜਨਤਾ ਅਜਿਹੀ ਸਰਕਾਰ ਚੁਣੇਗੀ, ਜੋ ਸਕੂਲ ਵਧੀਆ ਬਣਾਂ ਸਕੇ। ਦੱਸ ਦੇਈਏ ਕਿ ਇਸ ਸਾਲ ਦੇ ਅਖੀਰ ’ਚ ਗੁਜਰਾਤ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਸੂਬੇ ’ਚ ਲਗਾਤਾਰ ਸਰਗਰਮ ਹਨ। ਸੂਬੇ ਦੀ ਸਿੱਖਿਆ ਵਿਵਸਥਾ ਨੂੰ ਲੈ ਕੇ ਵੀ ਇਕ-ਦੂਜੇ ’ਤੇ ਕਈ ਤਰ੍ਹਾਂ ਦੇ ਦੋਸ਼ ਮੜ੍ਹੇ ਜਾ ਰਹੇ ਹਨ।

ਇਹ ਵੀ ਪੜ੍ਹੋ: ਦੋ ਮਿੰਟ ’ਚ ਮੈਗੀ ਭਾਵੇਂ ਨਾ ਬਣੇ ਪਰ BSF ਜਵਾਨਾਂ ਨੇ ਕਰ ਵਿਖਾਇਆ ਇਹ ਹੈਰਾਨੀ ਭਰਿਆ ਕੰਮ

ਨੋਟ- ਮਨੀਸ਼ ਸਿਸੋਦੀਆ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰ ਕੇ ਦੱਸੋ।


author

Tanu

Content Editor

Related News