ਮਣੀਪੁਰ ’ਚ ਵੱਡੀ ਵਾਰਦਾਤ ! ਅੱਲ੍ਹੜ ਉਮਰੇ ਨਾਗਾ ਮੁੰਡੇ ਦਾ ਗੋਲੀ ਮਾਰ ਕੇ ਕਤਲ
Tuesday, Sep 22, 2026 - 05:41 PM (IST)
ਨੈਸ਼ਨਲ ਡੈਸਕ- ਮਣੀਪੁਰ ਦੇ ਤਾਮੇਂਗਲੋਂਗ ਜ਼ਿਲੇ ’ਚ ਸੋਮਵਾਰ ਸ਼ੱਕੀ ਅੱਤਵਾਦੀਆਂ ਨੇ ਇਕ 17 ਸਾਲਾ ਅੱਲੜ੍ਹ ਨਾਗਾ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਐਨਕੇ ਵਿਪੇਨਬੋ ਵਜੋਂ ਹੋਈ ਹੈ ਜੋ ਅੱਪਰ ਨਕੋ ਪਿੰਡ ਤੋਂ ਤਾਮੇਈ ਸ਼ਹਿਰ ਵੱਲ ਇਕੱਲਾ ਪੈਦਲ ਜਾ ਰਿਹਾ ਸੀ । ਸਵੇਰੇ 10:30 ਵਜੇ ਦੇ ਕਰੀਬ ਉਸ ’ਤੇ ਹਮਲਾ ਕੀਤਾ ਗਿਆ।
ਉਸ ਦੀ ਲਾਸ਼ ਬਾਅਦ ’ਚ ਨਾਗਾ ਭਾਈਚਾਰੇ ਦੇ ਵਾਲੰਟੀਅਰਾਂ ਵੱਲੋਂ ਬਰਾਮਦ ਕੀਤੀ ਗਈ। ਇਸ ਸਾਲ ਫਰਵਰੀ ’ਚ ਨਾਗਾ ਤੇ ਕੁਕੀ ਭਾਈਚਾਰਿਆਂ ਦਰਮਿਆਨ ਹਿੰਸਕ ਝੜਪਾਂ ਸ਼ੁਰੂ ਹੋਣ ਤੋਂ ਬਾਅਦ 40 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਕਾਂਗਪੋਕਪੀ, ਤਾਮੇਂਗਲੋਂਗ, ਨੋਨੇ, ਉਖਰੁਲ ਅਤੇ ਕਾਮਜੋਂਗ ਸੂਬੇ ਦੇ ਉਨ੍ਹਾਂ ਜ਼ਿਲਿਆਂ ’ਚੋਂ ਹਨ ਜੋ ਦੋਵਾਂ ਭਾਈਚਾਰਿਆਂ ਦਰਮਿਆਨ ਚੱਲ ਰਹੇ ਟਕਰਾਅ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹਨ।
