ਮਣੀਪੁਰ ਚੋਣਾਂ 2022: ਪਹਿਲੇ ਪੜਾਅ 'ਚ ਹੁਣ ਤੱਕ ਇੰਨੇ ਫੀਸਦੀ ਹੋਈ ਵੋਟਿੰਗ
Monday, Feb 28, 2022 - 06:06 PM (IST)
ਇੰਫਾਲ— ਮਣੀਪੁਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਖ਼ਤਮ ਹੋ ਗਈ ਹੈ। ਸੂਬਾਈ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਦੱਸਿਆ ਕਿ ਸੂਬੇ 'ਚ 5 ਵਜੇ ਤੱਕ 78.03 ਫੀਸਦੀ ਵੋਟਿੰਗ ਹੋਈ। 5 ਜ਼ਿਲ੍ਹਿਆਂ, ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ, ਚੂਰਾਚੰਦਪੁਰ ਅਤੇ ਕੰਗਪੋਕਪੀ ਵਿਚ ਕੁੱਲ 38 ਵਿਧਾਨ ਸਭਾ ਹਲਕਿਆਂ ’ਚ ਅੱਜ ਵੋਟਾਂ ਪੈ ਰਹੀਆਂ ਹਨ।
ਇਹ ਵੀ ਪੜ੍ਹੋ: ਮਣੀਪੁਰ ਚੋਣਾਂ 2022: ਪਹਿਲੇ ਪੜਾਅ ’ਚ 38 ਸੀਟਾਂ ’ਤੇ ਵੋਟਿੰਗ ਜਾਰੀ, 173 ਉਮੀਦਵਾਰ ਅਜਮਾਉਣਗੇ ਕਿਸਮਤ
ਦੱਸ ਦੇਈਏ ਕਿ 15 ਔਰਤਾਂ ਸਮੇਤ ਕੁੱਲ 173 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਜਿਹੜੇ ਵੋਟਰ ਕੋਵਿਡ ਪਾਜ਼ੇਟਿਵ ਹਨ ਜਾਂ ਕੁਆਰੰਟੀਨ ਅਧੀਨ ਹਨ, ਉਨ੍ਹਾਂ ਨੂੰ ਆਖਰੀ ਘੰਟੇ, ਦੁਪਹਿਰ 3 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮਣੀਪੁਰ ਦੇ ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਨੇ ਦੱਸਿਆ ਪਹਿਲੇ ਪੜਾਅ ਲਈ ਕੁੱਲ 12,09,439 ਵੋਟਰ ਹਨ, ਜਿਨ੍ਹਾਂ ਵਿੱਚ 5,80,607 ਪੁਰਸ਼, 6,28,657 ਔਰਤਾਂ ਅਤੇ 175 ਟਰਾਂਸਜੈਂਡਰ ਵੋਟਰ ਹਨ, ਜੋ 1,721 ਪੋਲਿੰਗ ਸਟੇਸ਼ਨਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਇਹ ਵੀ ਪੜ੍ਹੋ: ਮਣੀਪੁਰ ਚੋਣਾਂ 2022: CM ਬੀਰੇਨ ਨੇ ਪਾਈ ਵੋਟ, ਪ੍ਰਧਾਨ ਮੰਤਰੀ ਮੋਦੀ ਨੇ ਵੋਟਰਾਂ ਨੂੰ ਕੀਤੀ ਖ਼ਾਸ ਅਪੀਲ
ਮੁੱਖ ਮੰਤਰੀ ਐਨ ਬੀਰੇਨ ਸਿੰਘ ਲੜ ਰਹੇ 5ਵੀਂ ਵਾਰ ਚੋਣ-
ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਆਪਣੀ ਰਵਾਇਤੀ ਘਰੇਲੂ ਸੀਟ, ਇੰਫਾਲ ਪੂਰਬੀ ਦੇ ਹੀਂਗਾਂਗ ਹਲਕੇ ਤੋਂ ਚੋਣ ਲੜ ਰਹੇ ਹਨ। ਮਣੀਪੁਰ 'ਚ ਮੁੱਖ ਮੰਤਰੀ ਪੰਜਵੀਂ ਵਾਰ ਚੋਣ ਲੜ ਰਹੇ ਹਨ। ਭਾਜਪਾ ਨੇ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.), ਨਾਗਾ ਪੀਪਲਜ਼ ਫਰੰਟ (ਐਨ.ਪੀ.ਐਫ.) ਅਤੇ ਲੋਕ ਜਨਸ਼ਕਤੀ ਪਾਰਟੀ (ਐਲ.ਜੇ.ਪੀ.) ਦੇ ਸਮਰਥਨ ਨਾਲ 2017 ਵਿਚ ਮਣੀਪੁਰ ਵਿਚ ਸਰਕਾਰ ਬਣਾਈ ਸੀ। ਹਾਲਾਂਕਿ ਇਸ ਵਾਰ ਭਾਜਪਾ ਨੇ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਅਤੇ ਸਾਰੀਆਂ 60 ਸੀਟਾਂ 'ਤੇ ਇਕੱਲੇ ਹੀ ਚੋਣ ਲੜ ਰਹੀ ਹੈ।
ਭਾਜਪਾ ਸਾਰੀਆਂ 38 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰ ਰਹੀ ਹੈ, ਜਦਕਿ ਕਾਂਗਰਸ 35, ਜਨਤਾ ਦਲ (ਯੂਨਾਈਟਿਡ) (ਜੇਡੀ-ਯੂ) 28 ਅਤੇ ਐਨਪੀਪੀ 27 ਸੀਟਾਂ 'ਤੇ ਚੋਣ ਲੜ ਰਹੀ ਹੈ। ਸ਼ਿਵ ਸੈਨਾ 7 ਸੀਟਾਂ 'ਤੇ ਚੋਣ ਲੜ ਰਹੀ ਹੈ, ਜਦਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ 7 ਸੀਟਾਂ 'ਤੇ ਚੋਣ ਲੜ ਰਹੀ ਹੈ। 6 ਸੀਟਾਂ 18 ਆਜ਼ਾਦ ਉਮੀਦਵਾਰ ਵੀ ਹਨ।