ਭਿਆਨਕ ਹਾਦਸਾ; ਅੰਬਾਂ ਨਾਲ ਭਰੀ ਗੱਡੀ ਫਲਾਈਓਵਰ ਤੋਂ ਡਿੱਗੀ, 4 ਲੋਕਾਂ ਦੀ ਦਰਦਨਾਕ ਮੌਤ

Wednesday, Jun 18, 2025 - 10:19 AM (IST)

ਭਿਆਨਕ ਹਾਦਸਾ; ਅੰਬਾਂ ਨਾਲ ਭਰੀ ਗੱਡੀ ਫਲਾਈਓਵਰ ਤੋਂ ਡਿੱਗੀ, 4 ਲੋਕਾਂ ਦੀ ਦਰਦਨਾਕ ਮੌਤ

ਆਗਰਾ- ਆਗਰਾ ਵਿਚ ਨੈਸ਼ਨਲ ਹਾਈਵੇਅ-9 'ਤੇ ਬੁੱਧਵਾਰ ਸਵੇਰੇ ਇਕ ਲੋਡਰ ਵਾਹਨ ਦੇ ਫਲਾਈਓਵਰ ਤੋਂ ਹੇਠਾਂ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਸਹਾਇਕ ਪੁਲਸ ਕਮਿਸ਼ਨਰ ਹੇਮੰਤ ਕੁਮਾਰ ਮੁਤਾਬਕ ਹਾਦਸਾ ਸਵੇਰੇ 5 ਵਜੇ ਟਰਾਂਸ ਯਮੁਨਾ ਥਾਣਾ ਖੇਤਰ ਵਿਚ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਫਿਰੋਜ਼ਾਬਾਦ ਤੋਂ ਅੰਬ ਲੈ ਕੇ ਜਾ ਰਿਹਾ ਲੋਡਰ ਵਾਹਨ ਫਲਾਈਓਵਰ 'ਤੇ ਚੜ੍ਹਦੇ ਸਮੇਂ ਕੰਟਰੋਲ ਗੁਆ ਬੈਠਾ। ਵਾਹਨ ਕਿਨਾਰੇ ਤੋਂ ਫਿਸਲ ਗਿਆ ਅਤੇ ਉੱਚਾਈ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਫਲਾਈਓਵਰ ਦੇ ਹੇਠਾਂ ਤਿੰਨ ਲੋਕ- ਰਾਜੇਸ਼ (65), ਰਾਮੇਸ਼ਵਰ (60) ਅਤੇ ਹਰੀਬਾਬੂ (63) ਸਵੇਰ ਦੀ ਸੈਰ ਮਗਰੋਂ ਬੈਠੇ ਸਨ, ਤਾਂ ਵਾਹਨ ਉਨ੍ਹਾਂ ਦੇ ਉੱਪਰ ਡਿੱਗ ਗਿਆ, ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ 22 ਸਾਲਾ ਵਾਹਨ ਡਰਾਈਵਰ ਕ੍ਰਿਸ਼ਨ ਦੀ ਵੀ ਮੌਤ ਹੋ ਗਈ। ਏ. ਸੀ. ਪੀ. ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਦੀ ਝਪਕੀ ਆ ਗਈ ਹੋਵੇਗੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਨੇ ਦੱਸਿਆ ਕਿ ਲੋਡਰ ਦਾ ਹੈਲਪਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਚਸ਼ਮਦੀਦਾਂ ਨੇ ਦੱਸਿਆ ਕਿ ਲੋਡਰ ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਸੀ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਵਾਹਨ ਇੰਨੀ ਤੇਜ਼ੀ ਨਾਲ ਪਲਟ ਗਿਆ ਕਿ ਸੜਕ ਕਿਨਾਰੇ ਬੈਠੇ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ।


author

Tanu

Content Editor

Related News