ਪ੍ਰੇਮਿਕਾ ਨੂੰ ਭਜਾਉਣ ਲਈ ਦਾਦੀ ਦੀ ਮੌਤ ਦੇ ਬਹਾਨੇ ਬਣਾਇਆ ਕਰਫਿਊ ਪਾਸ, ਗ੍ਰਿਫਤਾਰ

04/14/2020 4:26:28 PM

ਮੰਡੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਲਾਕਡਾਊਨ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਉਲੰਘਣਾ ਕਰਦੇ ਹੋਏ ਜਾਨ ਜ਼ੋਖਿਮ 'ਚ ਪਾਉਣ ਦਾ ਕੰਮ ਕਰਦੇ ਹਨ। ਅਜਿਹਾ ਹੀ ਮਾਮਲਾ ਹਿਮਾਚਲ ਪ੍ਰਦੇਸ਼ 'ਚੋ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਥੇ ਲਾਕਡਾਊਨ ਦੌਰਾਨ 2 ਨੌਜਵਾਨਾਂ ਨੇ ਦਾਦੀ ਦੀ ਮੌਤ ਦਾ ਬਹਾਨਾ ਬਣਾ ਕੇ ਝੂਠਾ ਕਰਫਿਊ ਪਾਸ ਬਣਵਾ ਕੇ ਪ੍ਰੇਮਿਕਾ ਨੂੰ ਭਜਾਉਣ ਦੀ ਸਾਜ਼ਿਸ਼ ਰਚੀ ਪਰ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। 

ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਸੂਬੇ ਦੇ ਕੁੱਲੂ ਅਤੇ ਸਰਕਾਘਾਟ ਦੇ 2 ਨੌਜਵਾਨ ਮਨਾਲੀ 'ਚ ਰਹਿ ਰਹੇ ਸਨ। ਦੋਵਾਂ ਨੇ ਐਸ.ਡੀ.ਐਮ. ਮਨਾਲੀ ਨੂੰ ਇਹ ਕਹਿ ਕਰਫਿਊ ਕਾਰਡ ਬਣਵਾ ਲਿਆ ਕਿ  ਦਾਦੀ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਨੇ ਆਪਣੀ ਭੈਣ ਨੂੰ ਲੈਣ ਜਾਣਾ ਹੈ। ਇਸ ਕਾਰਨ ਐੱਸ.ਡੀ.ਐੱਮ ਨੇ ਇਹ ਕਰਫਿਊ ਪਾਸ ਮਨਾਲੀ ਤੋਂ ਸਰਗਾਘਾਟ ਤੱਕ ਬਣਾ ਦਿੱਤਾ ਪਰ ਦੋਵੇਂ ਗੱਡੀ ਰਾਹੀਂ ਜੰਜੈਹਲੀ ਲਈ ਮੁੜ ਗਏ। ਪੁਲਸ ਨੇ ਦੋਵਾਂ ਨੂੰ ਨਾਕਾਬੰਦੀ ਦੌਰਾਨ ਪੁੱਛਗਿੱਛ ਕੀਤੀ ਤਾਂ

ਦੋਵਾਂ ਨੇ ਨਾਕੇ 'ਤੇ ਤਾਇਨਾਤ ਪੁਲਸ ਨੂੰ ਦੱਸਿਆ ਕਿ ਦਾਦੀ ਦੀ ਮੌਤ ਹੋ ਗਈ ਹੈ ਅਤੇ ਉਹ ਆਪਣੀ ਭੈਣ ਨੂੰ ਲੈਣ ਲਈ ਜੰਜੈਹਲੀ ਜਾ ਰਹੇ ਹਨ ਪਰ ਪੁਲਸ ਨੂੰ ਦੋਵਾਂ ਦੀ ਗੱਲਾਂ 'ਤੇ ਸ਼ੱਕ ਹੋਇਆ। 
ਇਸ ਤੋਂ ਇਲਾਵਾ ਦੋਸ਼ੀਆਂ 'ਚੋਂ ਇਕ ਨੌਜਵਾਨ ਨੇ ਐਸ.ਡੀ.ਐਮ ਨੂੰ ਆਪਣੇ ਪਿਤਾ ਦਾ ਨੰਬਰ ਦਿੱਤਾ ਸੀ, ਜਦੋਂ ਐਸ.ਡੀ.ਐਮ ਨੇ ਉਸ ਨੰਬਰ 'ਤੇ ਫੋਨ ਕੀਤਾ ਤਾਂ ਉਹ ਨੰਬਰ ਵੀ ਇਕ ਹੋਰ ਨੌਜਵਾਨ ਕੋਲ ਸੀ, ਜਿਸ ਨੇ ਆਵਾਜ਼ ਬਦਲ ਕੇ ਗੱਲ ਕੀਤੀ। ਐਸ.ਡੀ.ਐਮ ਨੂੰ ਨੌਜਵਾਨਾਂ ਦੀ ਗੱਲ 'ਤੇ ਸ਼ੱਕ ਹੋਇਆ ਜਿਸ ਕਾਰਨ ਉਨ੍ਹਾਂ ਨੇ ਪੁਲਸ ਨੂੰ ਨਿਗਰਾਨੀ ਰੱਖਣ ਲਈ ਕਿਹਾ।

ਇਸ ਤੋਂ ਬਾਅਦ ਦੋਵੇਂ ਜੰਜੈਹਲੀ ਪੁੱਜ ਗਏ ਪਰ ਪ੍ਰੇਮਿਕਾ ਨਹੀਂ ਆਈ। ਹਨੇਰਾ ਹੋਣ ਕਾਰਨ ਦੋਵੇਂ ਖਾਲੀ ਹੱਥ ਪਰਤ ਆਏ ਅਤੇ ਜਦੋਂ ਨਾਕੇ 'ਤੇ ਪੁੱਜੇ ਤਾਂ ਪੁਲਸ ਨੇ ਪੁੱਛਿਆ ਤੁਹਾਡੀ ਭੈਣ ਕਿੱਥੇ ਹੈ, ਜਿਸ ਨੂੰ ਲੈਣ ਗਏ ਸੀ। ਸੱਕ ਦੇ ਆਧਾਰ 'ਤੇ ਜਦੋਂ ਦੋਵਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਤਾਂ ਫਿਰ ਦੋਵਾਂ ਨੇ ਸਾਰੀ ਗੱਲ ਦੱਸੀ। ਐਸ.ਡੀ.ਐਮ ਨੇ ਦੋਵਾਂ ਖਿਲਾਫ ਕਰਫਿਊ ਪਾਸ ਦੀ ਦੁਰਵਰਤੋਂ ਕਰਨ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।


Iqbalkaur

Content Editor

Related News