14 ਔਰਤਾਂ ਨਾਲ ਵਿਆਹ ਕਰਨ ਵਾਲਾ ਪੁੱਜਿਆ ਸਲਾਖ਼ਾਂ ਪਿੱਛੇ, ਇਸ ਤਰ੍ਹਾਂ ਸੱਚਾਈ ਆਈ ਸਾਹਮਣੇ

02/15/2022 10:12:31 AM

ਭੁਵਨੇਸ਼ਵਰ (ਭਾਸ਼ਾ)- ਪਿਛਲੇ 48 ਸਾਲਾਂ 'ਚ ਦੇਸ਼ ਦੇ 7 ਸੂਬਿਆਂ ਦੀਆਂ 14 ਔਰਤਾਂ ਨਾਲ ਵਿਆਹ ਕਰਨ ਵਾਲੇ 61 ਸਾਲਾ ਇਕ ਵਿਅਕਤੀ ਨੂੰ ਇੱਥੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦੋਸ਼ ਹੈ ਕਿ ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਦੇ ਪਾਟਕੁਰਾ ਥਾਣਾ ਖੇਤਰ ਦੇ ਇਕ ਪਿੰਡ ਦੇ ਵਾਸੀ ਇਸ ਵਿਅਕਤੀ ਨੇ ਪਤਨੀਆਂ ਛੱਡ ਕੇ ਦੌੜਨ ਤੋਂ ਪਹਿਲਾਂ ਇਨ੍ਹਾਂ ਔਰਤਾਂ ਤੋਂ ਪੈਸੇ ਲਏ। ਹਾਲਾਂਕਿ ਗ੍ਰਿਫ਼ਤਾਰ ਵਿਅਕਤੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਭੁਵਨੇਸ਼ਵਰ ਦੇ ਪੁਲਸ ਡਿਪਟੀ ਕਮਿਸ਼ਨਰ ਉਮਾਸ਼ੰਕਰ ਦਾਸ ਨੇ ਦੱਸਿਆ ਕਿ ਦੋਸ਼ੀ ਨੇ 1982 'ਚ ਪਹਿਲਾ ਵਿਆਹ ਕੀਤਾ ਸੀ ਅਤੇ 2002 'ਚ ਦੂਜਾ ਵਿਆਹ ਅਤੇ ਉਸ ਨੂੰ ਇਨ੍ਹਾਂ ਦੋਹਾਂ ਵਿਆਹਾਂ ਤੋਂ 5 ਬੱਚੇ ਹੋਏ। 

ਇਹ ਵੀ ਪੜ੍ਹੋ : 13 ਸਾਲਾ ਕੁੜੀ ਨੂੰ ਅਗਵਾ ਕਰ ਬਣਾਇਆ ਬੰਧਕ, 2 ਦਿਨਾਂ ਤੱਕ 16 ਲੋਕਾਂ ਨੇ ਕੀਤਾ ਜਬਰ ਜ਼ਿਨਾਹ

ਦਾਸ ਨੇ ਦੱਸਿਆ ਕਿ 2002 ਤੋਂ 2020 ਤੱਕ ਉਸ ਨੇ ਵਿਆਹਿਕ ਵੈੱਬਸਾਈਟ ਦੇ ਮਾਧਿਅਮ ਨਾਲ ਹੋਰ ਔਰਤਾਂ ਨਲ ਦੋਸਤੀ ਕੀਤੀ ਅਤੇ ਪਹਿਲੀ ਪਤਨੀਆਂ ਨੂੰ ਬਿਨਾਂ ਦੱਸੇ ਇਨ੍ਹਾਂ ਔਰਤਾਂ ਨਾਲ ਵਿਆਹ ਕੀਤਾ। ਪੁਲਸ ਅਨੁਸਾਰ ਉਹ ਆਖ਼ਰੀ ਪਤਨੀ ਨਾਲ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਰਹਿ ਰਿਹਾ ਸੀ, ਜੋ ਦਿੱਲੀ 'ਚ ਇਕ ਸਕੂਲ 'ਚ ਅਧਿਆਪਕਾ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਔਰਤ ਨੂੰ ਪਿਛਲੇ ਵਿਆਹਾਂ ਦਾ ਪਤਾ ਲੱਗ ਗਿਆ ਅਤੇ ਉਸ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਸ ਨੇ ਉਦੋਂ ਉਸ ਨੂੰ ਕਿਰਾਏ ਦੇ ਮਕਾਨ ਤੋਂ ਗ੍ਰਿਫ਼ਤਾਰ ਕੀਤਾ। ਪੁਲਸ ਡਿਪਟੀ ਕਮਿਸ਼ਨਰ ਅਨੁਸਾਰ ਦੋਸ਼ੀ ਖ਼ਾਸ ਕਰ ਕੇ ਤਲਾਕਸ਼ੁਦਾ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ, ਜੋ ਵਿਆਹਿਕ ਵੈੱਬਸਾਈਟਾਂ 'ਤੇ ਸਾਥੀ ਲੱਭਦੀਆਂ ਸਨ। ਪੁਲਸ ਅਨੁਸਾਰ ਦੋਸ਼ੀ ਉਸ ਨੂੰ ਛੱਡਣ ਤੋਂ ਪਹਿਲਾਂ ਉਸ ਦੇ ਪੈਸੇ ਲੈ ਲੈਂਦਾ ਸੀ। ਪੁਲਸ ਨੇ ਦੋਸ਼ੀ ਕੋਲੋਂ 11 ਏ.ਟੀ.ਐੱਮ. ਕਾਰਡ, ਚਾਰ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਜ਼ਬਤ ਕੀਤੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News