ਤਨਖਾਹ ਵਧਾਉਣ ਦੀ ਗੱਲ ਕਰਨ ਗਏ ਕਰਮਚਾਰੀ ਨੂੰ ਨੌਕਰੀ ਤੋਂ ਹੀ ਧੋਣਾ ਪੈ ਗਿਆ ਹੱਥ ! ਹੈਰਾਨ ਕਰੇਗਾ ਪੂਰਾ ਮਾਮਲਾ

Wednesday, Apr 29, 2026 - 12:56 PM (IST)

ਤਨਖਾਹ ਵਧਾਉਣ ਦੀ ਗੱਲ ਕਰਨ ਗਏ ਕਰਮਚਾਰੀ ਨੂੰ ਨੌਕਰੀ ਤੋਂ ਹੀ ਧੋਣਾ ਪੈ ਗਿਆ ਹੱਥ ! ਹੈਰਾਨ ਕਰੇਗਾ ਪੂਰਾ ਮਾਮਲਾ

ਨੈਸ਼ਨਲ ਡੈਸਕ- ਇਰਾਨ-ਅਮਰੀਕਾ ਵਿਚਾਲੇ ਤਣਾਅ ਕਾਰਨ ਜਿੱਥੇ ਪਹਿਲਾਂ ਹੀ ਦੁਨੀਆ ਭਰ 'ਚ ਮੰਦੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਹਰੇਕ ਚੀਜ਼ ਦਿਨੋਂ-ਦਿਨ ਮਹਿੰਗੀ ਹੁੰਦੀ ਜਾ ਰਹੀ ਹੈ। ਪਰ ਮਹਿੰਗਾਈ ਦੇ ਵਧਣ ਦੇ ਨਾਲ-ਨਾਲ ਕਰਚਾਰੀਆਂ ਦੀਆਂ ਤਨਖਾਹਾਂ 'ਚ ਵਾਧਾ ਨਹੀਂ ਕੀਤਾ ਜਾਂਦਾ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜੇਬ ਘੁੱਟਣ ਅਤੇ ਤਨਖਾਹ ਦੇ ਵਾਧੇ ਦੀ ਮੰਗ ਲਈ ਮਜਬੂਰ ਹੋਣਾ ਪੈਂਦਾ ਹੈ।

ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਇਰਲ ਹੋ ਰਹੀ ਹੈ, ਜਿੱਥੇ ਇੱਕ ਕਰਮਚਾਰੀ ਨੂੰ ਉਸ ਦੀ ਤਨਖਾਹ ਵਧਾਉਣ ਬਾਰੇ ਗੱਲਬਾਤ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੀ ਨੌਕਰੀ ਤੋਂ ਹੀ ਹੱਥ ਧੋਣਾ ਪੈ ਗਿਆ। ਇਹ ਘਟਨਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਨੇ ਕਾਰਪੋਰੇਟ ਜਗਤ ਵਿੱਚ ਨੌਕਰੀ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਖੜ੍ਹੀ ਕਰ ਦਿੱਤੀ ਹੈ।

ਵਾਇਰਲ ਹੋ ਰਹੀ ਇਸ ਰਿਪੋਰਟ ਅਨੁਸਾਰ ਕਰਮਚਾਰੀ ਨੇ ਆਪਣੇ ਮੈਨੇਜਰ ਨਾਲ ਇੱਕ ਮੀਟਿੰਗ ਤੈਅ ਕੀਤੀ ਸੀ ਤਾਂ ਜੋ ਉਹ ਪਿਛਲੇ ਕਈ ਮਹੀਨਿਆਂ ਤੋਂ ਲਟਕ ਰਹੇ ਆਪਣੇ Salary Hike ਬਾਰੇ ਗੱਲ ਕਰ ਸਕੇ, ਪਰ ਵਾਧੇ ਦੀ ਬਜਾਏ, ਮੈਨੇਜਰ ਨੇ ਕਰਮਚਾਰੀ ਨੂੰ ਕਿਹਾ ਕਿ ਕੰਪਨੀ ਹੁਣ ਉਸ ਨੂੰ ਰੱਖਣਾ ਨਹੀਂ ਚਾਹੁੰਦੀ ਤੇ ਉਸ ਨੂੰ ਤੁਰੰਤ ਅਸਤੀਫ਼ਾ ਦੇ ਕੇ ਕਿਤੇ ਹੋਰ ਨੌਕਰੀ ਲੱਭਣੀ ਚਾਹੀਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਮਚਾਰੀ ਇੱਕ ਵੱਡੀ ਸੈਮੀ-ਕੰਡਕਟਰ ਕੰਪਨੀ ਵਿੱਚ ਕੰਟਰੈਕਟ 'ਤੇ ਨੌਕਰੀ ਕਰ ਰਿਹਾ ਸੀ। 

ਇਹ ਵੀ ਪੜ੍ਹੋ- ਖੁੱਲ੍ਹ ਗਈ ਪੁਲਸ ਦੀ ਭਰਤੀ ! 1 ਲੱਖ ਨੌਜਵਾਨਾਂ ਨੂੰ ਮਿਲੇਗੀ ਨੌਕਰੀ, CM ਯੋਗੀ ਨੇ ਖ਼ੁਦ ਕੀਤਾ ਐਲਾਨ

ਕਰਮਚਾਰੀ ਨੇ ਇਸ ਮਗਰੋਂ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਕਿਹਾ, "ਮੈਂ ਸਿਰਫ਼ ਆਪਣੇ ਇਨਕ੍ਰੀਮੈਂਟ ਬਾਰੇ ਗੱਲ ਕਰਨ ਗਿਆ ਸੀ, ਪਰ ਮੈਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ। ਮੈਂ ਆਪਣੀ ਮਰਜ਼ੀ ਨਾਲ ਅਸਤੀਫ਼ਾ ਨਹੀਂ ਦੇਵਾਂਗਾ ਅਤੇ ਮੈਂ Severance Pay (ਨੌਕਰੀ ਤੋਂ ਕੱਢੇ ਜਾਣ ਸਮੇਂ ਮਿਲਣ ਵਾਲਾ ਮੁਆਵਜ਼ਾ) ਲੈ ਕੇ ਜਾਵਾਂਗਾ।"

ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਮਾਮਲੇ 'ਚ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਹਨ। ਕਈ ਯੂਜ਼ਰਸ ਨੇ ਕਰਮਚਾਰੀ ਨੂੰ ਸਲਾਹ ਦਿੱਤੀ ਕਿ ਉਹ ਖੁਦ ਅਸਤੀਫ਼ਾ ਨਾ ਦੇਵੇ, ਕਿਉਂਕਿ ਜੇਕਰ ਕੰਪਨੀ ਉਸ ਨੂੰ ਕੱਢਦੀ ਹੈ, ਤਾਂ ਉਹ ਮੁਆਵਜ਼ੇ ਦਾ ਹੱਕਦਾਰ ਹੋਵੇਗਾ। ਲੋਕਾਂ ਨੇ ਕੰਪਨੀਆਂ ਦੇ ਇਸ ਰੁਖ਼ ਦੀ ਨਿੰਦਾ ਕੀਤੀ ਹੈ ਕਿ ਜਦੋਂ ਕਰਮਚਾਰੀ ਆਪਣੇ ਹੱਕ ਤੇ ਤਨਖ਼ਾਹ ਦੇ ਵਾਧੇ ਦੀ ਗੱਲ ਕਰਦਾ ਹੈ, ਤਾਂ ਉਸ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ- 'ਜੇ ਇਰਾਨ ਨੇ ਪ੍ਰਮਾਣੂ ਹਥਿਆਰ ਬਣਾ ਲਏ ਤਾਂ ਪੂਰੀ ਦੁਨੀਆ ਹੀ..!' ਤਣਾਅ ਵਿਚਾਲੇ ਟਰੰਪ ਨੇ ਦੇ'ਤੀ ਵੱਡੀ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News