ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ

Saturday, Jun 20, 2026 - 12:12 PM (IST)

ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ

ਨੈਸ਼ਨਲ ਡੈਸਕ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇਕ ਬੇਹੱਦ ਸਨਸਨੀਖੇਜ਼ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਦਾ ਫ਼ੋਨ ਖੋਹ ਕੇ ਫਰਾਰ ਹੋ ਰਹੇ ਐਕਟਿਵਾ ਸਵਾਰ 2 ਲੁਟੇਰਿਆਂ 'ਚੋਂ ਇਕ ਦਾ ਭੱਜਦੇ ਸਮੇਂ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ। 

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੈਂਗਲੁਰੂ ਦੇ ਕੱਬਨਪੇਟ ਦੇ 14ਵੇਂ ਕ੍ਰਾਸ ਨੇੜੇ ਵਾਪਰੀ, ਜਿੱਥੇ ਐਕਟਿਵਾ ਲੁਟੇਰਿਆਂ ਨੇ ਪੈਦਲ ਤੁਰੇ ਆ ਰਹੇ ਫ਼ੋਨ 'ਤੇ ਗੱਲ ਕਰਦੇ ਇਕ ਵਿਅਕਤੀ ਦਾ ਫ਼ੋਨ ਖੋਹ ਲਿਆ ਤੇ ਫਰਾਰ ਹੋਣ ਦੀ ਕੋਸ਼ਿਸ਼ 'ਚ ਤੇਜ਼ੀ ਨਾਲ ਐਕਟਿਵਾ ਚਲਾਉਣ ਲੱਗੇ। ਫੋਨ ਸਨੈਚਿੰਗ ਨੂੰ ਦੇਖ ਕੇ ਸਾਹਮਣੇ ਤੋਂ ਆ ਰਹੇ ਇਕ ਵਿਅਕਤੀ ਨੇ ਲੁਟੇਰਿਆਂ ਦੀ ਐਕਟਿਵਾ ਅੱਗੇ ਇਕ ਸਮਾਨ ਨਾਲ ਭਰਿਆ ਬੋਰਾ ਸੁੱਟ ਦਿੱਤਾ, ਜਿਸ ਨਾਲ ਟੱਕਰ ਕਾਰਨ ਉਨ੍ਹਾਂ ਦੀ ਐਕਟਿਵਾ ਉੱਥੇ ਹੀ ਡਿੱਗ ਗਈ ਤੇ ਉਹ ਫੋਨ ਸੁੱਟ ਕੇ ਪੈਦਲ ਭੱਜਣ ਲੱਗ ਪਏ। 

ਇਹ ਵੀ ਪੜ੍ਹੋ- ਸਵਿਟਜ਼ਰਲੈਂਡ ਲਈ ਰਵਾਨਾ ਹੋਇਆ ਅਮਰੀਕੀ ਵਫ਼ਦ ! ਇਰਾਨ ਨਾਲ ਜੰਗ ਖ਼ਤਮ ਕਰਨ 'ਤੇ ਹੋਵੇਗੀ ਗੱਲਬਾਤ

ਇਸ ਦੌਰਾਨ ਦੋਵਾਂ ਮੁਲਜ਼ਮਾਂ 'ਚੋਂ ਇਕ, ਜਿਸ ਦੀ ਪਛਾਣ ਜੁਨੈਦ ਵਜੋਂ ਹੋਈ ਹੈ, ਨੂੰ ਦੌੜਦੇ-ਦੌੜਦੇ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਹੀ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸੀ, ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ।

ਦੂਜੇ ਮੁਲਜ਼ਮ ਦੀ ਪਛਾਣ ਅਰਬਾਜ਼ ਵਜੋਂ ਹੋਈ ਹੈ, ਜਿਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਸੀ.ਸੀ.ਟੀ.ਵੀ. ਵੀਡੀਓ ਫੁਟੇਜ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਇਹ ਵੀ ਪੜ੍ਹੋ- AP ਢਿੱਲੋਂ ਦੇ ਘਰ ਗੋਲ਼ੀਆਂ ਚਲਾਉਣ ਵਾਲਾ ਕੈਨੇਡਾ ਤੋਂ ਹੋਵੇਗਾ ਡਿਪੋਰਟ ! ਖ਼ੁਦ ਕਬੂਲਿਆ ਵੱਡਾ ਗੁਨਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News