ਅਜਬ-ਗਜ਼ਬ: ਭਾਬੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ, ਬੇਗੁਨਾਹੀ ਸਾਬਤ ਕਰਨ ਲਈ ਦਿੱਤੀ 'ਅਗਨੀ-ਪ੍ਰੀਖਿਆ'

Thursday, Mar 02, 2023 - 11:45 PM (IST)

ਅਜਬ-ਗਜ਼ਬ: ਭਾਬੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ, ਬੇਗੁਨਾਹੀ ਸਾਬਤ ਕਰਨ ਲਈ ਦਿੱਤੀ 'ਅਗਨੀ-ਪ੍ਰੀਖਿਆ'

ਹੈਦਰਾਬਾਦ (ਇੰਟ.)- ਤੇਲੰਗਾਨਾ ਦੇ ਬੰਜਾਰੂਪੱਲੀ ਪਿੰਡ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿਚ ਇਕ ਵਿਅਕਤੀ ਨੂੰ ਅੱਗ ਦੇ ਦੁਆਲੇ ਪਰਿਕਰਮਾ ਕਰਦੇ ਹੋਏ ਅਤੇ ਫਿਰ ਨੰਗੇ ਹੱਥਾਂ ਨਾਲ ਇਕ ਡੰਡੇ ਨੂੰ ਅੱਗ 'ਚੋਂ ਬਾਹਰ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਤ੍ਰਿਪੁਰਾ ਤੇ ਨਾਗਾਲੈਂਡ 'ਚ ਖਿੜਿਆ 'ਕਮਲ', ਮੇਘਾਲਿਆ 'ਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ, ਪੜ੍ਹੋ ਪੂਰਾ ਬਿਓਰਾ

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ‘ਅਗਨੀ ਪ੍ਰੀਖਿਆ' ਦਾ ਹੈ। ਕਿਹਾ ਜਾਂਦਾ ਹੈ ਕਿ ਤੇਲੰਗਾਨਾ ਦੇ ਬੰਜਾਰੂਪੱਲੀ ਪਿੰਡ ਵਿਚ ਇਕ ਵਿਅਕਤੀ ਨੂੰ ਇਹ ਸਾਬਤ ਕਰਨ ਲਈ ਕਸ਼ਟ ਝੱਲਣਾ ਪਿਆ ਕਿ ਉਸ ਦੇ ਆਪਣੇ ਵੱਡੇ ਭਰਾ ਦੀ ਪਤਨੀ ਨਾਲ ਨਾਜਾਇਜ਼ ਸਬੰਧ ਨਹੀਂ ਹਨ। ਰਿਪੋਰਟ ਮੁਤਾਬਕ ਵਿਅਕਤੀ ਦਾ ਨਾਂ ਗੰਗਾਧਰ ਹੈ। ਗੰਗਾਧਰ ਦੇ ਵੱਡੇ ਭਰਾ ਨੂੰ ਸ਼ੱਕ ਸੀ ਕਿ ਉਸ ਦੇ ਉਸਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਉਹ ਮਾਮਲਾ ਗ੍ਰਾਮ ਪੰਚਾਇਤ ਕੋਲ ਲੈ ਗਿਆ। ਗੰਗਾਧਰ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਅਗਨੀ ਪ੍ਰੀਖਿਆ ਲਈ ਕਿਹਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਪਤੀ-ਪਤਨੀ ਦੀ ਲੜਾਈ ਬਣੀ ਪਰਿਵਾਰ ਦੇ 7 ਜੀਆਂ ਦੀ ਮੌਤ ਦੀ ਵਜ੍ਹਾ

ਹਾਲਾਂਕਿ ਸੂਤਰਾਂ ਅਨੁਸਾਰ ਪਿੰਡ ਦਾ ਮੁਖੀ ਇਸ ਪ੍ਰੀਖਿਆ ਤੋਂ ਸੰਤੁਸ਼ਟ ਨਹੀਂ ਸੀ ਅਤੇ ਉਨ੍ਹਾਂ ਨੇ ਉਸ ਵਿਅਕਤੀ ਨੂੰ ਆਪਣੀ ਗਲਤੀ ਮੰਨਣ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਹੀ ਇਸ ਘਟਨਾ ਪਿੱਛੇ 11 ਲੱਖ ਰੁਪਏ ਦਾ ਲੈਣ-ਦੇਣ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News