ਖੁਸ਼ੀ ''ਚ ਕੀਤੀ ਫਾਇਰਿੰਗ ਦੌਰਾਨ ਵਿਆਹ ''ਚ ਪਿਆ ਭੜਥੂ, ਨੌਜਵਾਨ ਦੀ ਮੌਤ

Sunday, Nov 03, 2019 - 10:42 AM (IST)

ਬਰੇਲੀ (ਵਾਰਤਾ)— ਉੱਤਰ ਪ੍ਰਦੇਸ਼ ਦੇ ਬਰੇਲੀ ਪੇਂਡੂ ਖੇਤਰ ਦੇ ਕਯੋਲੜੀਆ ਇਲਾਕੇ ਵਿਚ ਵਿਆਹ ਸਮਾਰੋਹ ਦੌਰਾਨ ਖੁਸ਼ੀ 'ਚ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਵਿਚ ਗੋਲੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਿਸ ਕਾਰਨ ਵਿਆਹ 'ਚ ਭੜਥੂ ਪੈ ਗਿਆ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਮੁਕੱਦਮਾ ਦਰਜ ਕਰਵਾਇਆ ਹੈ। ਐੱਸ. ਪੀ. ਸੰਸਾਰ ਸਿੰਘ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 

ਉਨ੍ਹਾਂ ਦੱਸਿਆ ਕਿ ਕਯੋਲੜੀਆ ਇਲਾਕੇ ਵਿਚ ਪਰਸਰਾਮਪੁਰ ਵਾਸੀ ਭੂਰੇ ਖਡਸਾਰੀ ਦੇ ਬੇਟੀ ਫਰੀਨ ਬੀ ਦਾ ਸ਼ਨੀਵਾਰ ਰਾਤ ਵਿਆਹ ਸੀ। ਖੇਤਰ ਦੇ ਪਿੰਡ ਅਟੰਗਾ ਚਾਂਦਪੁਰ ਤੋਂ ਬਰਾਤ ਆਈ ਸੀ। ਵਿਆਹ ਸਮਾਰੋਹ ਦੌਰਾਨ ਜੈਮਾਲਾ ਦੀ ਰਸਮ ਹੋ ਰਹੀ ਸੀ। ਇਸ ਦੌਰਾਨ ਰੇਹਾਨ ਨਾਮੀ ਨੌਜਵਾਨ ਨੇ ਬੰਦੂਕ ਨਾਲ ਫਾਇਰਿੰਗ ਕਰ ਦਿੱਤੀ। ਬੰਦੂਕ ਤੋਂ ਨਿਕਲੀ ਗੋਲੀ ਛੱਤ 'ਤੇ ਖੜ੍ਹੇ ਰਫੀਕ ਅਹਿਮਦ ਦੇ 20 ਸਾਲ ਦੇ ਪੁੱਤਰ ਹਾਫਿਜ਼ ਸਲੀਮ ਨੂੰ ਜਾ ਲੱਗੀ।

ਗੰਭੀਰ ਹਾਲਤ ਵਿਚ ਹਸਪਤਾਲ ਲਿਜਾਂਦੇ ਸਮੇਂ ਰਾਹ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਐੱਸ. ਪੀ. ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹਾਫਿਜ਼ ਪੜ੍ਹਾਈ ਕਰ ਰਿਹਾ ਸੀ ਅਤੇ ਰੇਹਾਨ ਉਸ ਨੂੰ ਘਰੋਂ ਬੁਲਾ ਕੇ ਲੈ ਗਿਆ ਅਤੇ ਗੋਲੀ ਮਾਰੀ। ਇਸ ਸਿਲਸਿਲੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tanu

Content Editor

Related News