ਪਾਕਿਸਤਾਨ ਲਈ ਜਾਸੂਸੀ ਕਰਨ ਦਾ ਦੋਸ਼ੀ ਗ੍ਰਿਫ਼ਤਾਰ, ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ

Saturday, Aug 26, 2023 - 01:20 PM (IST)

ਪਾਕਿਸਤਾਨ ਲਈ ਜਾਸੂਸੀ ਕਰਨ ਦਾ ਦੋਸ਼ੀ ਗ੍ਰਿਫ਼ਤਾਰ, ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ

ਕੋਲਕਾਤਾ (ਭਾਸ਼ਾ)- ਕੋਲਕਾਤਾ ਪੁਲਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਹਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀ ਬਿਹਾਰ ਦਾ ਰਹਿਣ ਵਾਲਾ ਹੈ।
ਕੋਲਕਾਤਾ ਪੁਲਸ ਨੇ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਹਾਵੜਾ ਜ਼ਿਲ੍ਹੇ 'ਚ ਉਸ ਦੇ ਘਰੋਂ ਸ਼ੁੱਕਰਵਾਰ ਨੂੰ ਫੜਿਆ।

ਇਹ ਵੀ ਪੜ੍ਹੋ : ਦਾਨਪੇਟੀ 'ਚ ਮਿਲਿਆ 100 ਕਰੋੜ ਦਾ ਚੈੱਕ, ਕੈਸ਼ ਕਰਵਾਉਣ ਬੈਂਕ ਪੁੱਜਾ ਮੰਦਰ ਪ੍ਰਸ਼ਾਸਨ ਤਾਂ ਮਿਲੇ 17 ਰੁਪਏ

ਅਧਿਕਾਰੀ ਨੇ ਕਿਹਾ,''ਉਸ ਦੇ ਮੋਬਾਇਲ ਫੋਨ ਤੋਂ ਤਸਵੀਰਾਂ, ਵੀਡੀਓ ਅਤੇ ਆਨਲਾਈਨ ਚੈੱਟ (ਗੱਲਬਾਤ) ਵਜੋਂ ਖੁਫ਼ੀਆ ਜਾਣਕਾਰੀ ਮਿਲੀ। ਇਹ ਜਾਣਕਾਰੀ ਉਸ ਨੇ ਪਾਕਿਸਤਾਨ ਦੇ ਇਕ ਸ਼ੱਕੀ ਖੁਫ਼ੀਆ ਏਜੰਟ ਨੂੰ ਭੇਜੀ ਸੀ।'' ਕੋਲਕਾਤਾ 'ਚ ਇਕ ਕੂਰੀਅਰ ਸੇਵਾ ਕੰਪਨੀ 'ਚ ਕੰਮ ਕਰਨ ਵਾਲਾ ਦੋਸ਼ੀ ਪਹਿਲੇ ਦਿੱਲੀ 'ਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅੱਜ ਸ਼ਹਿਰ ਦੀ ਇਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News