ਦੁਰਗਾਪੁਰ ਸਮੂਹਿਕ ਜਬਰ-ਜ਼ਨਾਹ ’ਤੇ ਮਮਤਾ ਦੇ ਬਿਆਨ ਨਾਲ ਸਿਆਸੀ ਘਮਾਸਾਨ

Tuesday, Oct 14, 2025 - 07:43 AM (IST)

ਦੁਰਗਾਪੁਰ ਸਮੂਹਿਕ ਜਬਰ-ਜ਼ਨਾਹ ’ਤੇ ਮਮਤਾ ਦੇ ਬਿਆਨ ਨਾਲ ਸਿਆਸੀ ਘਮਾਸਾਨ

ਕੋਲਕਾਤਾ (ਏਜੰਸੀਆਂ) - ਪੱਛਮੀ ਬੰਗਾਲ ਦੇ ਦੁਰਗਾਪੁਰ ’ਚ ਇਕ ਮੈਡੀਕਲ ਵਿਦਿਆਰਥਣ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਮਾਮਲੇ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬਿਆਨ ਨੇ ਸੂਬੇ ਦੀ ਰਾਜਨੀਤੀ ’ਚ ਭੂਚਾਲ ਲਿਆ ਦਿੱਤਾ ਹੈ। ਮਮਤਾ ਬੈਨਰਜੀ ਨੇ ਬਿਆਨ ਦਿੱਤਾ ਸੀ ਕਿ ‘ਲੜਕੀਆਂ ਨੂੰ ਰਾਤ ਵੇਲੇ ਕਾਲਜ ਤੋਂ ਨਹੀਂ ਨਿਕਲਣ ਦੇਣਾ ਚਾਹੀਦਾ ਹੈ’ ਅਤੇ ਨਿੱਜੀ ਮੈਡੀਕਲ ਕਾਲਜਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਬਿਆਨ ਦੇ ਬਾਅਦ ਤੋਂ ਸਿਆਸੀ ਹੰਗਾਮਾ ਮਚਿਆ ਹੋਇਆ ਹੈ।

ਪੜ੍ਹੋ ਇਹ ਵੀ : ਦੀਵਾਲੀ ਤੋਂ ਪਹਿਲਾਂ ਇਨ੍ਹਾਂ ਅਧਿਆਪਕਾਂ ਨੂੰ ਨਹੀਂ ਮਿਲੇਗੀ ਤਨਖਾਹ!

ਭਾਰਤੀ ਜਨਤਾ ਪਾਰਟੀ (ਭਾਜਪਾ) ਸਮੇਤ ਕਈ ਸਿਆਸੀ ਪਾਰਟੀਆਂ ਨੇ ਮੁੱਖ ਮੰਤਰੀ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਸੂਬੇ ’ਚ ਔਰਤਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹਾ ਕਰਦਾ ਹੈ। ਭਾਜਪਾ ਨੇ ਬਿਆਨ ਨੂੰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬਜਾਏ ਉਨ੍ਹਾਂ ’ਤੇ ਹੀ ਜ਼ਿੰਮੇਵਾਰੀ ਪਾਉਣ ਵਾਲਾ ਦੱਸਿਆ। ਪੀੜਤਾ ਦੇ ਪਿਤਾ ਨੇ ਵੀ ਮੁੱਖ ਮੰਤਰੀ ਦੇ ਬਿਆਨ ’ਤੇ ਇਤਰਾਜ਼ ਪ੍ਰਗਟਾਇਆ ਹੈ ਅਤੇ ਇਸ ਦੀ ਨਿੰਦਾ ਕੀਤੀ ਹੈ।

ਪੜ੍ਹੋ ਇਹ ਵੀ : ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ, ਜਾਣੋ ਕਾਰਨ ਤੇ ਪੜ੍ਹੋ ਪੂਰੀ LIST

ਮਮਤਾ ਸਰਕਾਰ ਬਣਾ ਰਹੀ ਹੈ ਦਬਾਅ
ਸੂਬਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਵਿਧਾਇਕ ਸੁਭੇਂਦੂ ਅਧਿਕਾਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਦੁਰਗਾਪੁਰ ਕਾਂਡ ’ਚ ਪੁਲਸ, ਪ੍ਰਸ਼ਾਸਨ ਅਤੇ ਮੈਡੀਕਲ ਸੰਸਥਾਨ- ਤਿੰਨੇ ਹੀ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਘਟਨਾ ਤੋਂ ਬਾਅਦ ਨਾ ਤਾਂ ਮੈਡੀਕਲ ਰਿਪੋਰਟ ਜਨਤਕ ਕੀਤੀ ਗਈ ਅਤੇ ਨਾ ਹੀ ਪੀਡ਼ਤ ਪਰਿਵਾਰ ਨੂੰ ਉਚਿਤ ਸਹਿਯੋਗ ਮਿਲਿਆ। ਸੁਭੇਂਦੂ ਅਧਿਕਾਰੀ ਨੇ ਕਿਹਾ, ‘‘ਮਮਤਾ ਸਰਕਾਰ ਦਾ ਪੂਰਾ ਸਿਸਟਮ ਮੁਲਜ਼ਮਾਂ ਨੂੰ ਬਚਾਉਣ ’ਚ ਜੁਟਿਆ ਹੈ। ਨਿੱਜੀ ਮੈਡੀਕਲ ਕਾਲਜ ਨੇ ਵੀ ਮੈਨੂੰ ਕਿਹਾ ਕਿ ਉਹ ਭਾਰੀ ਦਬਾਅ ’ਚ ਹੈ। ਇਹ ਦਬਾਅ ਮਮਤਾ ਬੈਨਰਜੀ ਦਾ ਹੈ, ਮਮਤਾ ਦੀ ਪੁਲਸ ਦਾ ਹੈ ਜਾਂ ਮਮਤਾ ਦੇ ਗੁੰਡਿਆਂ ਦਾ?”

ਪੜ੍ਹੋ ਇਹ ਵੀ : ਧਨਤੇਰਸ 'ਤੇ ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਜਾਣੋ ਅੱਜ ਦਾ ਨਵਾਂ ਰੇਟ

ਤ੍ਰਿਣਮੂਲ ਦੀ ਸੋਚ ਹੀ ਪੱਛੜੀ ਹੈ
ਭਾਜਪਾ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬਿਆਨ ’ਤੇ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਕ ਮਹਿਲਾ ਮੁੱਖ ਮੰਤਰੀ ਜਦੋਂ ਇਹ ਕਹੇ ਕਿ ਰਾਤ ਵੇਲੇ ਲੜਕੀਆਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਹੈ ਤਾਂ ਉਹ ਮੁਲਜ਼ਮਾਂ ਨੂੰ ਨਹੀਂ, ਸਗੋਂ ਪੀੜਤਾ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੀ ਹੈ। ਮਮਤਾ ਬੈਨਰਜੀ ਦੀ ਇਹ ਮਾਨਸਿਕਤਾ ਦੁਖਦਾਈ ਅਤੇ ਨਿੰਦਣਯੋਗ ਹੈ। ਤ੍ਰਿਣਮੂਲ ਦੀ ਸੋਚ ਹੀ ਪੱਛੜੀ ਹੈ।” ਬਾਂਸੁਰੀ ਸਵਰਾਜ ਨੇ ਮਮਤਾ ਬੈਨਰਜੀ ਦੇ ਨਾਅਰੇ ‘ਮਾਂ, ਮਾਟੀ, ਮਨੁਸ਼’ ’ਤੇ ਵੀ ਤਾਅਨਾ ਕੱਸਦੇ ਹੋਏ ਕਿਹਾ ਕਿ ਹੁਣ ‘ਮਾਂ ਸ਼ਰਮਿੰਦਾ’, ‘ਮਿੱਟੀ ਲਹੂ-ਲੁਹਾਨ’ ਅਤੇ ‘ਮਨੁੱਖ ਬਦਹਾਲ’ ਹੈ।

ਪੜ੍ਹੋ ਇਹ ਵੀ : ਵਾਹ! ਦੀਵਾਲੀ ਮੌਕੇ ਇਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤੀ 9 ਦਿਨਾਂ ਦੀ ਛੁੱਟੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News