ਮਮਤਾ ਬੈਨਰਜੀ ਬੋਲੀ- ਨਹੀਂ ਦੇ ਸਕਾਂਗੀ ਟੀਮ ਨੂੰ ਆਗਿਆ

Monday, Apr 20, 2020 - 11:26 PM (IST)

ਮਮਤਾ ਬੈਨਰਜੀ ਬੋਲੀ- ਨਹੀਂ ਦੇ ਸਕਾਂਗੀ ਟੀਮ ਨੂੰ ਆਗਿਆ

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਵਿਡ 19 'ਤੇ ਕੋਲਕਾਤਾ ਸਮੇਤ ਦੇਸ਼ ਦੇ ਕੁਝ ਸ਼ਹਿਰਾ 'ਤ ਕੇਂਦਰ ਵਲੋਂ ਟੀਮ ਭੇਜਣ ਦਾ ਵਿਰੋਧ ਕੀਤਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਆਖਿਰ ਕਿਸ ਆਧਾਰ 'ਤੇ ਕੇਂਦਰ ਸਰਕਾਰ ਦੀ ਅੰਤਰ ਮੰਤਰਾਲਾ ਕੇਂਦਰੀ ਟੀਮ (ਆਈ. ਐੱਮ. ਸੀ. ਟੀ.) ਭੇਜਣ ਦਾ ਫੈਸਲਾ ਕਰ ਰਹੀ ਹੈ। ਪੱਛਮੀ ਬੰਗਾਲ ਦੀ ਸੀ. ਐੱਮ. ਨੇ ਕਿਹਾ ਕਿ ਉਹ ਪੀ. ਐੱਮ. ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਅਪੀਲ ਕਰਦੀ ਹੈ ਕਿ ਕੇਂਦਰ ਟੀਮ ਭੇਜਣ ਦਾ ਆਧਾਰ ਦੱਸੋ, ਉਦੋਂ ਤਕ ਉਹ ਦਿਸ਼ਾ 'ਚ ਅੱਗੇ ਕੋਈ ਕਦਮ ਨਹੀਂ ਵਧਾ ਸਕੇਗੀ। 


ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਕੁਝ ਸ਼ਹਿਰਾਂ ਜਿਵੇਂ ਮੁੰਬਈ, ਪੁਣੇ, ਇੰਦੌਰ, ਜੈਪੁਰ, ਕੋਲਕਾਤਾ ਤੇ ਪੱਛਮੀ ਬੰਗਾਲ ਦੇ ਕੁਝ ਦੂਜੇ ਸ਼ਹਿਰਾਂ 'ਚ ਕੋਰੋਨਾ ਨਾਲ ਪਾਜ਼ੀਟਿਵ ਦੀ ਸਥਿਤੀ ਗੰਭੀਰ ਹੈ। ਕੇਂਦਰ ਨੇ ਕਿਹਾ ਕਿ ਇਨ੍ਹਾਂ ਸਥਾਨਾ 'ਤੇ ਲਾਕਡਾਊਨ ਦਾ ਉਲੰਘਣ ਕੋਰੋਨਾ ਦੇ ਪਾਜ਼ੀਟਿਵ ਨੂੰ ਹੋਰ ਵਧਾ ਸਕਦਾ ਹੈ।


author

Gurdeep Singh

Content Editor

Related News