ਕਾਂਗਰਸ ''ਚ ਵੱਡਾ ਫੇਰਬਦਲ, ਖੜਗੇ ਬਣੇ ਮਹਾਰਾਸ਼ਟਰ ਦੇ ਇਨਚਾਰਜ

Friday, Jun 22, 2018 - 04:02 PM (IST)

ਕਾਂਗਰਸ ''ਚ ਵੱਡਾ ਫੇਰਬਦਲ, ਖੜਗੇ ਬਣੇ ਮਹਾਰਾਸ਼ਟਰ ਦੇ ਇਨਚਾਰਜ

ਨਵੀਂ ਦਿੱਲੀ— ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀਆਂ ਜ਼ਿੰਮੇਵਾਰੀਆਂ 'ਚ ਵੱਡਾ ਫੇਰ ਬਦਲਾਅ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਨੂੰ ਮਹਾਰਾਸ਼ਟਰ ਦਾ ਕਾਂਗਰਸ ਇਨਚਾਰਜ ਬਣਾਇਆ ਹੈ, ਉੱਥੇ ਹੀ ਜੇ. ਡੀ. ਸਲੇਮ ਅਤੇ ਮਹਿੰਦਰ ਜੋਸ਼ੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।  ਰਾਹੁਲ ਨੇ ਜੇ. ਡੀ. ਸਲੇਮ ਅਤੇ ਮਹਿੰਦਰ ਜੋਸ਼ੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਕੱਤਰ ਬਣਾਇਆ ਗਿਆ ਹੈ ਤਾਂ ਸ਼ਸ਼ੀਕਾਂਤ ਸ਼ਰਮਾ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ। 

ਕਾਂਗਰਸ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਉੜੀਸਾ ਅਤੇ ਮਿਜ਼ੋਰਮ 'ਚ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। 

ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਨੂੰ ਰਾਜਸਥਾਨ, ਮਧੁਸੂਦਨ ਮਿਸਤਰੀ ਨੂੰ ਮੱਧ ਪ੍ਰਦੇਸ਼, ਭੁਵਨੇਸ਼ਵਰ ਕਾਲਿਤੀ ਨੂੰ ਛੱਤੀਸਗੜ੍ਹ ਦੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਲਲਿਤੇਸ਼ਵਰ ਤ੍ਰਿਪਾਠੀ ਅਤੇ ਸ਼ਾਕਿਰ ਸਨਾਦਿ ਨੂੰ ਰਾਜਸਥਾਨ ਦੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਨੀਤਾ ਡਿਸੂਜ਼ਾ ਅਤੇ ਅਜੇ ਕੁਮਾਰ ਲਾਲੂ ਨੂੰ ਮੱਧ ਪ੍ਰਦੇਸ਼, ਰੇਹਿਤ ਚੌਧਰੀ ਅਤੇ ਅਸ਼ਵਨੀ ਕੋਤਵਾਲ ਨੂੰ ਛੱਤੀਸਗੜ੍ਹ ਦੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਵੀ. ਡੀ. ਸਤੀਸ਼ਨ ਨੂੰ ਉੜੀਸਾ ਦੀ ਸਕ੍ਰੀਨਿੰਗ ਕਮੇਟੀ ਦਾ ਪ੍ਰਧਾਨ, ਜੀਤਨ ਪ੍ਰਸ਼ਾਦ ਅਤੇ ਨੌਸ਼ਾਦ ਸੋਲੰਕੀ ਨੂੰ ਮੈਂਬਰ ਬਣਾਇਆ ਗਿਆ ਹੈ। ਲੁਈਜਿੰਨਹੋ ਫਲੇਰਿਓ ਨੂੰ ਮਿਜੋਰਮ ਦੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ।


Related News