ਮੋਦੀ ਸਰਕਾਰ ਦੇ ਪਹਿਲੇ 100 ਦਿਨ ਫਿਰ ਜੁਮਲੇ ਭਰੇ, ਦੇਸ਼ ਹੁਣ ਅੱਕ ਚੁੱਕਾ: ਖੜਗੇ

Wednesday, Sep 18, 2024 - 11:17 AM (IST)

ਮੋਦੀ ਸਰਕਾਰ ਦੇ ਪਹਿਲੇ 100 ਦਿਨ ਫਿਰ ਜੁਮਲੇ ਭਰੇ, ਦੇਸ਼ ਹੁਣ ਅੱਕ ਚੁੱਕਾ: ਖੜਗੇ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਪਹਿਲੇ 100 ਦਿਨ ਫਿਰ ਜੁਮਲੇ ਭਰੇ ਹੀ ਸਾਬਤ ਹੋਏ। ਖੜਗੇ ਨੇ ਬੁੱਧਵਾਰ ਨੂੰ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਮੋਦੀ ਸਰਕਾਰ ਫਿਰ ਜੁਮਲੇ 'ਤੇ ਸਵਾਰ ਹੋ ਕੇ ਕੰਮ ਕਰ ਰਹੀ ਹੈ ਅਤੇ ਉਹ ਚੋਣਾਂ ਵਿਚ ਕੀਤੇ ਆਪਣੇ ਕਿਸੇ ਵਾਅਦੇ 'ਤੇ ਹੁਣ ਤੱਕ ਖਰੀ ਨਹੀਂ ਉਤਰੀ ਹੈ।

ਖੜਗੇ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ 100 ਦਿਨ, ਦੇਸ਼ ਲਈ ਰਹੇ ਬੇਹੱਦ ਮੁਸ਼ਕਲ। ਨਾ ਏਜੰਡਾ ਦਿਖਿਆ, ਨਾ ਕੋਈ ਦਾਅਵਾ ਟਿਕਿਆ, ਉਹੀ ਜੁਮਲੇ, ਉਹੀ ਪੀ. ਆਰ. ਸੰਟਟਜ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਠੱਗਬੰਧਨ ਤੋਂ ਅੱਕ ਚੱਕਾ ਹੈ ਦੇਸ਼, ਜਨਤਾ ਵਿਚ ਸਹਿਣਸ਼ੀਲਤਾ ਨਹੀਂ ਰਹੀ ਹੁਣ ਬਾਕੀ।


author

Tanu

Content Editor

Related News