ਜੇਤਲੀ-ਕੇਜਰੀਵਾਲ ਡਿਨਰ ਪਾਰਟੀ ''ਤੇ ਅਜੇ ਮਾਕਨ ਨੇ ਕੱਸਿਆ ਨਿਸ਼ਾਨਾ

01/19/2018 2:57:10 PM

ਨਵੀਂ ਦਿੱਲੀ— ਜਿਥੇ ਇਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਕੋਰਟ 'ਚ ਇਕ-ਦੂਜੇ ਖਿਲਾਫ ਮਾਨਹਾਨੀ ਦਾ ਕੇਸ ਲੜ ਰਹੇ ਹਨ। ਇਸ ਨਾਲ ਹੀ ਦੂਜੇ ਪਾਸੇ ਦੋਵਾਂ ਨੇਤਾ ਇਕ-ਦੂਜੇ ਨਾਲ ਡਿਨਰ ਪਾਰਟੀ ਦੌਰਾਨ ਬਹੁਤ ਹੀ ਕਰੀਬ ਨਜ਼ਰ ਆ ਰਹੀਆਂ ਹਨ। ਦਰਅਸਲ ਵੀਰਵਾਰ ਨੂੰ ਜੀ.ਐੈੱਸ.ਟੀ. ਕਾਉਂਸਲਿੰਗ ਵੱਲੋਂ ਰੱਖੀ ਗਈ ਡਿਨਰ ਪਾਰਟੀ ਦੀ ਲੀਡਰਸ਼ਿਪ ਕਰ ਰਹੇ ਅਰੁਣ ਜੇਤਲੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਡਿਨਰ ਪਾਰਟੀ 'ਚ ਇਕੱਠੇ ਨਜ਼ਰ ਆਏ ਸਨ।


ਇਨ੍ਹਾਂ ਹੀ ਨਹੀਂ ਇਕ-ਦੂਜੇ ਦੇ ਵਿਰੋਧੀ ਪਾਰਟੀ ਦੇ ਇਹ ਨਾਮੀ ਨੇਤਾ ਡਿਨਰ ਪਾਰਟੀ 'ਚ ਇਕ-ਦੂਜੇ ਨਾਲ ਇਕ ਹੀ ਸੌਫੇ ਦੇ ਇਕੱਠੇ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਪਾਰਟੀ ਦੀਆਂ ਤਸਵੀਰਾਂ ਆਪ ਨੇ ਆਪਣੇ ਅਧਿਕਾਰਿਕ ਸੋਸ਼ਲ ਅਕਾਉਂਟ ਟਵਿਟਰ 'ਤੇ ਸ਼ੇਅਰ ਕੀਤੀਆਂ ਹਨ ਪਰ ਜਿਵੇਂ ਹੀ ਤਸਵੀਰਾਂ ਸਾਹਮਣੇ ਆਈਆਂ, ਹਵਾਂ ਦੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ। ਲੋਕ ਇਨ੍ਹਾਂ ਤਸਵੀਰਾਂ ਦੇ ਜਰੀਏ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਅਟਕਲਾਂ ਕਰ ਰਹੇ ਹਨ। ਇਸ ਨਾਲ ਹੀ ਕਾਂਗਰਸ ਨੇਤਾ ਅਜੇ ਮਾਕਨ ਨੇ ਇਸ ਡਿਨਰ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ, ''ਬਦਲੇ-ਬਦਲੇ ਜਿਹੇ ਸਰਕਾਰ ਨਜ਼ਰ ਆਉਂਦੇ ਹਨ।''

 


ਜਿਥੇ ਕੁਝ ਯੂਜ਼ਰਸ ਇਸ ਮੁਲਾਕਾਤ ਨੂੰ ਲੈ ਕੇ ਇਹ ਲਿਖ ਰਹੇ ਹਨ ਕਿ ਪੀ.ਐੈੱਮ. ਮੋਦੀ ਨੂੰ ਆਪਣੇ ਇਨ੍ਹਾਂ ਦੋਵਾਂ ਮੰਤਰੀਆਂ ਤੋਂ ਇਨ੍ਹਾਂ ਨਹੀਂ ਪੁੱਛਣਾ ਚਾਹੀਦਾ ਕਿ ਜਿਸ ਨੇ ਉਨ੍ਹਾਂ ਨੂੰ ਕਾਇਰ ਅਤੇ ਸਨਕੀ ਕਿਹਾ ਉਸ ਨੂੰ ਕਿਉਂ ਮਿਲ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਯੂਜਰਜ਼ ਨੇ ਇਹ ਲਿਖਿਆ ਕਿ ਅਰਵਿੰਦ ਕੇਜਰੀਵਾਲ ਦੋਵਾਂ ਤੋਂ ਮਾਫੀ ਮੰਗਣ ਗਏ ਹੋਣਗੇ।

 

 

 


Related News