ਲਖਨਊ ''ਚ ਵੱਡੀ ਵਾਰਦਾਤ: ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ
Thursday, May 28, 2026 - 09:00 AM (IST)
ਲਖਨਊ - ਲਖਨਊ ਦੇ ਪੀ. ਜੀ. ਆਈ. ਥਾਣਾ ਖੇਤਰ 'ਚ ਬੁੱਧਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਕ ਪ੍ਰਾਪਰਟੀ ਡੀਲਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੂਲ ਰੂਪ 'ਚ ਜੌਨਪੁਰ ਦੇ ਰਹਿਣ ਵਾਲੇ ਸੰਦੀਪ ਸਿੰਘ ਆਪਣੀ ਪਤਨੀ ਪ੍ਰੀਤੀ, ਬੇਟੀ ਸੀਵੀ ਅਤੇ ਬੇਟੇ ਸਾਰਥਕ ਨਾਲ ਵ੍ਰਿੰਦਾਵਨ ਖੇਤਰ ਵਿਚ ਕਿਰਾਏ 'ਤੇ ਰਹਿੰਦੇ ਹਨ। ਉਨ੍ਹਾਂ ਦਾ ਮੋਹਨਲਾਲਗੰਜ 'ਚ ਪਲਾਟਿੰਗ ਦਾ ਕਾਰੋਬਾਰ ਹੈ ਅਤੇ ਰਾਏਬਰੇਲੀ ਰੋਡ ਸਥਿਤ ਕੱਲੀ ਪੱਛਮ 'ਚ ਦਫ਼ਤਰ ਹੈ।
ਚਾਲਕ ਪ੍ਰਦੀਪ ਅਨੁਸਾਰ ਦੁਪਹਿਰ ਕਰੀਬ 12 ਵਜੇ ਸੰਦੀਪ ਆਫ਼ਿਸ ਪਹੁੰਚੇ ਸਨ। ਉਹ ਗੱਡੀ 'ਚੋਂ ਉਤਰ ਕੇ ਪੌੜੀਆਂ ਚੜ੍ਹ ਹੀ ਰਹੇ ਸਨ ਕਿ ਮੋਟਰਸਾਈਕਲ 'ਤੇ ਆਏ 2 ਬਦਮਾਸ਼ਾਂ 'ਚੋਂ ਪਿੱਛੇ ਬੈਠੇ ਨੌਜਵਾਨ ਨੇ 3 ਰਾਊਂਡ ਫਾਇਰ ਕਰ ਦਿੱਤੇ। ਗੋਲੀ ਲੱਗਦੇ ਹੀ ਸੰਦੀਪ ਲਹੂ-ਲੁਹਾਨ ਹੋ ਕੇ ਡਿੱਗ ਪਿਆ। ਹਮਲਾਵਰ ਰਾਏਬਰੇਲੀ ਰੋਡ ਵੱਲ ਫ਼ਰਾਰ ਹੋ ਗਏ। ਛਾਤੀ ਅਤੇ ਸਿਰ ਦੇ ਕੋਲ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਹਸਪਤਾਲ ਵਿਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਪੁਲਸ ਦੀ ਮੁਢਲੀ ਜਾਂਚ ਅਨੁਸਾਰ, ਇਹ ਮਾਮਲਾ ਜ਼ਮੀਨੀ ਵਿਵਾਦ ਜਾਂ ਕਿਸੇ ਪੁਰਾਣੀ ਆਪਸੀ ਰੰਜਿਸ਼ ਨਾਲ ਜੁੜਿਆ ਹੋਇਆ ਜਾਪਦਾ ਹੈ।
