27 ਅਕਤੂਬਰ ਨੂੰ ਹੋ ਸਕਦੈ ਵੱਡਾ ਪ੍ਰਦਰਸ਼ਨ! CM ਨੂੰ ਮਿਲੀ ਚਿਤਾਵਨੀ
Thursday, Oct 23, 2025 - 06:04 PM (IST)

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ 'ਚ ਪੀ.ਐੱਚ.ਈ. ਰੋਜ਼ਾਨਾ ਦਿਹਾੜੀਦਾਰ ਕਰਮਚਾਰੀ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ। ਇਸ ਲਈ ਰੋਜ਼ਾਨਾ ਦਿਹਾੜੀਦਾਰ ਕਾਮਿਆਂ ਨੇ ਅੱਜ ਵੀ ਜੰਮੂ ਦੇ ਬੀ ਰੋਡ 'ਤੇ ਪੀ.ਐੱਚ.ਈ. ਦਫਤਰ 'ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਮੰਗਾਂ 'ਤੇ ਜ਼ੋਰ ਦਿੱਤਾ। ਕਾਮਿਆਂ ਨੇ ਊਮਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਨਹੀਂ ਕੀਤਾ ਤਾਂ 27 ਅਕਤੂਬਰ 2025 ਨੂੰ ਉਹ ਬਹੁਤ ਵੱਡਾ ਵਿਰੋਧ ਪ੍ਰਦਰਸ਼ਨ ਕਰਨਗੇ, ਜਿਸਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।