ਭਾਰਤੀ ਫੌਜ ਨੇ ਗੁਆਇਆ ਇਕ ਹੋਰ ਜਵਾਨ, ਜੰਗਲਾਂ ''ਚ ਮਿਲੀ ਲਾਸ਼
Friday, Oct 10, 2025 - 02:59 PM (IST)

ਅਨੰਤਨਾਗ- ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕੋਕਰਨਾਗ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਬਰਫ਼ ਦੇ ਤੋਦੇ ਡਿੱਗਣ ਕਾਰਨ ਲਾਪਤਾ ਹੋਏ ਦੋ ਜਵਾਨਾਂ 'ਚੋਂ ਦੂਜੇ ਜਵਾਨ ਦੀ ਲਾਸ਼ ਅੱਜ ਬਰਾਮਦ ਕਰ ਲਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਦੇ ਅਹਲਾਨ ਗਡੋਲੇ ਜੰਗਲੀ ਖੇਤਰ ਵਿੱਚ ਇੱਕ ਹੋਰ ਲਾਪਤਾ ਜਵਾਨ ਦੀ ਲਾਸ਼ ਬਰਾਮਦ ਕੀਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਅਹਲਾਨ ਗਡੋਲੇ ਦੇ ਸੰਘਣੇ ਜੰਗਲਾਂ ਵਿੱਚ ਪੰਜ ਦਿਨਾਂ ਤੱਕ ਚੱਲੇ ਇੱਕ ਵੱਡੇ ਸਰਚ ਆਪ੍ਰੇਸ਼ਨ ਤੋਂ ਬਾਅਦ ਲਾਸ਼ ਬਰਾਮਦ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਦੋ ਜਵਾਨ ਲਾਪਤਾ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਲਾਸ਼ ਵੀਰਵਾਰ ਨੂੰ ਬਰਾਮਦ ਕੀਤੀ ਗਈ ਸੀ, ਜਦੋਂ ਕਿ ਦੂਜੇ ਜਵਾਨ ਦੀ ਲਾਸ਼ ਅੱਜ ਬਰਾਮਦ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਖੇਤਰ ਦੀ ਪੂਰੀ ਤਲਾਸ਼ੀ ਯਕੀਨੀ ਬਣਾਉਣ ਲਈ ਖੋਜ ਅਜੇ ਵੀ ਜਾਰੀ ਹੈ।