UP ’ਚ ਵਾਪਰਿਆ ਵੱਡਾ ਹਾਦਸਾ, 5 ਨਾਬਾਲਗ ਕੁੜੀਆਂ ਦੀ ਪਾਣੀ ’ਚ ਡੁੱਬਣ ਨਾਲ ਮੌਤ

Sunday, Oct 23, 2022 - 02:02 AM (IST)

ਸੁਲਤਾਨਪੁਰ (ਇੰਟ.)-ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਖੇ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦੀਵਾਲੀ ਵਾਲੇ ਦਿਨ ਘਰ ਬਣਾਉਣ ਲਈ ਨਾਲੇ ’ਚੋਂ ਮਿੱਟੀ ਕੱਢਣ ਗਈਆਂ 5 ਨਾਬਾਲਗ ਕੁੜੀਆਂ ਡੁੱਬ ਗਈਆਂ। ਪੁਲਸ ਨੇ ਪੰਜਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਕ ਕੁੜੀ ਖੁਸ਼ਬੂ ਦੀ ਲਾਸ਼ ਕਈ ਘੰਟਿਆਂ ਦੀ ਭਾਲ ਤੋਂ ਬਾਅਦ ਮਿਲੀ। ਮਿਲੇ ਵੇਰਵਿਆਂ ਅਨੁਸਾਰ ਨਾਲੇ ’ਚੋਂ ਗਿੱਲੀ ਮਿੱਟੀ ਕੱਢਣ ਗਈ ਇਕ ਕੁੜੀ ਡੁੱਬਣ ਲੱਗੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ’ਚ ਉਸ ਦੀਆਂ ਚਾਰ ਹੋਰ ਸਹੇਲੀਆਂ ਵੀ ਡੁੱਬ ਗਈਆਂ। ਪਿੰਡ ਵਾਸੀਆਂ ਨੇ ਪੰਜਾਂ ਲਾਸ਼ਾਂ ਨੂੰ ਲੱਭਣ ਲਈ ਸਖ਼ਤ ਮਿਹਨਤ ਕੀਤੀ। ਇਹ ਘਟਨਾ ਮੋਤੀਗਰਪੁਰ ਦੇ ਪਿੰਡ ਖਜੂਰੀ ਨਟੌਲੀਆ ਨੇੜੇ ਵਾਪਰੀ। ਸ਼ਨੀਵਾਰ ਦੁਪਹਿਰ ਨੂੰ ਖਜੂਰੀ ਪਿੰਡ ਦੀਆਂ 6 ਕੁੜੀਆਂ ਦੀਵਾਲੀ ’ਤੇ ਘਰ ਬਣਾਉਣ ਲਈ ਨਾਲੇ ’ਚੋਂ ਗਿੱਲੀ ਮਿੱਟੀ ਕੱਢਣ ਗਈਆਂ ਸਨ।

ਇਹ ਖ਼ਬਰ ਵੀ ਪੜ੍ਹੋ : ਥਾਣੇ ’ਚੋਂ ਗਾਇਬ AK 47 ਰਾਈਫਲ ਤੇ ਕਾਰਬਾਈਨ ਹੋਮਗਾਰਡ ਜਵਾਨ ਦੇ ਘਰੋਂ ਬਰਾਮਦ

ਇਸ ਦੌਰਾਨ 9 ਸਾਲਾ ਖੁਸ਼ਬੂ ਡੂੰਘੇ ਪਾਣੀ ’ਚ ਜਾਣ ਕਾਰਨ ਡੁੱਬਣ ਲੱਗੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ’ਚ ਨਜ਼ਮਾ, ਆਸਮੀਨ, ਅੰਜਾਨ ਤੇ ਆਸ਼ੀਆ ਵੀ ਇਕ-ਇਕ ਕਰ ਕੇ ਡੁੱਬ ਗਈਆਂ। ਕੰਢੇ ’ਤੇ ਖੜ੍ਹੀ ਸਾਨੀਆ ਦੇ ਰੌਲਾ ਪਾਉਣ ’ਤੇ ਉਸ ਦਾ ਮਾਮਾ ਮਿਥੁਨ ਤੁਰੰਤ ਮੌਕੇ ’ਤੇ ਪਹੁੰਚ ਗਿਆ। ਉਸ ਨੇ ਨਾਲੇ ’ਚ ਛਾਲ ਮਾਰ ਦਿੱਤੀ। ਕਾਫ਼ੀ ਮਿਹਨਤ ਨਾਲ ਉਸ ਨੇ 4 ਕੁੜੀਆਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ। ਕਈ ਘੰਟਿਆਂ ਦੀ ਭਾਲ ਪਿੱਛੋਂ ਖੁਸ਼ਬੂ ਦੀ ਲਾਸ਼ ਮਿਲੀ। ਜ਼ਿਲ੍ਹਾ ਮੈਜਿਸਟ੍ਰੇਟ ਰਵੀਸ਼ ਗੁਪਤਾ, ਪੁਲਸ ਸੁਪਰਡੈਂਟ ਸੋਮੇਨ ਵਰਮਾ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਣਕਾਰੀ ਲਈ।

ਇਹ ਖ਼ਬਰ ਵੀ ਪੜ੍ਹੋ : ਰਾਮ ਰਹੀਮ ਵੱਲੋਂ ਸੁਨਾਮ ’ਚ ਡੇਰਾ ਖੋਲ੍ਹਣ ਦੇ ਐਲਾਨ ’ਤੇ SGPC ਪ੍ਰਧਾਨ ਧਾਮੀ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ


Manoj

Content Editor

Related News