ਯਾਤਰੀਆਂ ਲਈ Main National Highway ਕੀਤਾ ਬੰਦ, ਅਲਰਟ ਜਾਰੀ
Thursday, May 08, 2025 - 11:14 AM (IST)

ਜੰਮੂ/ਸ਼੍ਰੀਨਗਰ: ਰਾਮਬਨ ਜ਼ਿਲ੍ਹੇ ਦੇ ਚੰਬਾ ਸੇਰੀ ਇਲਾਕੇ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਹਨ। ਇਸ ਕਾਰਨ ਜੰਮੂ-ਸ਼੍ਰੀਨਗਰ NH-44 ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਵੇਲੇ ਉੱਥੇ ਮੌਸਮ ਖਰਾਬ ਹੈ ਅਤੇ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੜਕ ਸਾਫ਼ ਕਰਨ 'ਚ ਮੁਸ਼ਕਲ ਆ ਰਹੀ ਹੈ। ਪ੍ਰਸ਼ਾਸਨ ਨੇ ਯਾਤਰੀਆਂ ਅਤੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਮੌਸਮ ਠੀਕ ਨਹੀਂ ਹੋ ਜਾਂਦਾ ਅਤੇ ਸੜਕ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਜਾਂਦੀ, ਉਦੋਂ ਤੱਕ ਯਾਤਰਾ ਨਾ ਕਰਨ।
ਜਿਹੜੇ ਲੋਕ ਜੰਮੂ ਤੋਂ ਸ਼੍ਰੀਨਗਰ ਜਾਂ ਸ਼੍ਰੀਨਗਰ ਤੋਂ ਜੰਮੂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ, ਕਿਰਪਾ ਕਰ ਕੇ ਮੌਸਮ ਅਤੇ ਸੜਕ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਹੀ ਯਾਤਰਾ ਕਰੋ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e