ਧੋਨੀ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ ਤੋਂ ਬਾਅਦ ਵਧਾਈ ਗਈ ਘਰ ਦੀ ਸੁਰੱਖਿਆ

10/11/2020 12:08:38 PM

ਰਾਂਚੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਰਾਂਚੀ ਸਥਿਤ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਧੋਨੀ ਦੀ ਧੀ ਜੀਵਾ ਨੂੰ ਸੋਸ਼ਲ ਮੀਡੀਆ 'ਤੇ ਮਿਲੀ ਧਮਕੀ ਰੇਪ ਦੀ ਧਮਕੀ ਦੇ ਬਾਅਦ ਪੁਲਸ ਨੇ ਘਰ ਦੀ ਸੁਰੱਖਿਆ ਵਧਾਈ ਗਈ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਚੇਨਈ ਸੁਪਰਕਿੰਗਜ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀ ਮਿਲੀ ਸੀ। ਇਕ ਸਿਰਫਿਰੇ ਨੇ ਧੋਨੀ ਦੀ ਧੀ ਨੂੰ ਲੈ ਕੇ ਰੇਪ ਦੀ ਧਮਕੀ ਦੇ ਦਿੱਤੀ, ਜਿਸ ਤੋਂ ਬਾਅਦ ਰਾਂਚੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਧੋਨੀ ਦੇ ਘਰ ਦੀ ਸੁਰੱਖਿਆ ਵਧਾਉਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ: ਚੀਨ ਦਾ ਮੁਕਾਬਲਾ ਕਰਨ ਲਈ ਦੁਨੀਆ ਦੇ 7 ਕੇਂਦਰੀ ਬੈਂਕ ਜਲਦੀ ਹੀ ਜ਼ਾਰੀ ਕਰਨਗੇ ਡਿਜੀਟਲ ਕਰੰਸੀ

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਧੋਨੀ ਦੀ ਕਪਤਾਨੀ ਵਿਚ ਚੇਨਈ ਸੁਪਰ ਕਿੰਗਜ਼ ਨੂੰ ਮੈਚ ਵਿਚ 168 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਦੀ ਟੀਮ 157 ਦੌੜਾਂ ਬਣਾ ਸਕੀ ਅਤੇ 10 ਦੌੜਾਂ ਨਾਲ ਹਾਰ ਗਈ। ਇਸ ਮੈਚ ਵਿਚ ਧੋਨੀ 12 ਗੇਂਦਾਂ ਵਿਚ 11 ਦੌੜਾਂ ਹੀ ਬਣਾ ਸਕਿਆ। ਇਸ ਕਾਰਨ ਪ੍ਰਸ਼ੰਸਕ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਨਾਰਾਜ਼ ਹਨ ਪਰ ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਇਕ ਵਿਅਕਤੀ ਨੇ ਧੋਨੀ ਦੀ 5 ਸਾਲਾ ਦੀ ਧੀ ਜੀਵਾ ਦਾ ਰੇਪ ਕਰਨ ਦੀ ਧਮਕੀ ਦੇ ਦਿੱਤੀ। ਚੇਨਈ ਸੁਪਰ ਕਿੰਗਜ਼ ਆਈ.ਪੀ.ਐਲ. ਦੇ 13ਵੇਂ ਸੀਜ਼ਨ ਵਿਚ ਹੁਣ ਤੱਕ 7 ਮੈਚ ਖੇਡ ਚੁੱਕੀ ਹੈ, ਜਿਨ੍ਹਾਂ ਵਿਚੋਂ ਉਸ ਨੂੰ ਸਿਰਫ 2 ਮੈਚਾਂ ਵਿਚ ਹੀ ਜਿੱਤ ਮਿਲੀ ਹੈ। ਉਥੇ ਹੀ ਇਸ ਟਿੱਪਣੀ ਦੇ ਬਾਅਦ ਖੇਡ, ਸਿਨੇਮਾ ਜਗਤ ਸਮੇਤ ਪੂਰੇ ਦੇਸ਼ ਵਿਚ ਦੋਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ।

ਇਹ ਵੀ ਪੜ੍ਹੋ:  ਤਿਉਹਾਰੀ ਸੀਜ਼ਨ 'ਚ ਸੋਨਾ-ਚਾਂਦੀ ਪ੍ਰਤੀ ਵਧਿਆ ਲੋਕਾਂ ਦਾ ਰੁਝਾਨ, ਦੋਵਾਂ ਧਾਤੂਆਂ 'ਚ ਆਈ ਮਜ਼ਬੂਤੀ


cherry

Content Editor

Related News