ਮਹਾਤਮਾ ਗਾਂਧੀ ਦੇ ਵਿਚਾਰ ਨੌਜਵਾਨਾਂ ਤੱਕ ਪਹੁੰਚਾਉਣ ਲਈ ਨੇਪਾਲ ਦੀ ਰਾਸ਼ਟਰਪਤੀ ਨੇ ਚਿੱਤਰ ਰਚਨਾ ਕੀਤੀ ਰਿਲੀਜ਼
Tuesday, Nov 10, 2020 - 01:36 PM (IST)
ਨੈਸ਼ਨਲ ਡੈਸਕ: ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਮੌਕੇ ਨੇਪਾਲੀ ਭਾਸ਼ਾ 'ਚ ਇਕ ਚਿੱਤਰ ਰਚਨਾ ਨੂੰ ਰਿਲੀਜ਼ ਕੀਤਾ ਹੈ। ਕਾਠਮਾਂਡੂ ਸਥਿਤ ਰਾਸ਼ਟਰਪਤੀ ਭਵਨ 'ਚ ਨੇਪਾਲ 'ਚ ਭਾਰਤ ਦੇ ਰਾਜਦੂਤ ਵਿਨੈ ਮੋਹਾਨ ਕਵਾਨਾ ਦੀ ਹਾਜ਼ਰੀ 'ਚ ਭੰਡਾਰੀ ਨੇ ਇਸ ਪੁਸਤਕ ਨੂੰ ਰਿਲੀਜ਼ ਕੀਤਾ।
ਪੁਸਤਕ ਦਾ ਸਿਖ਼ਰ ਹੈ 'ਮਈਲੇ ਬੁਝੇਕੋ ਗਾਧੀ (ਮੈਂ ਜਿਸ ਗਾਂਧੀ ਨੂੰ ਸਮਝਦਾ ਹਾਂ) ਹੈ। ਇੱਥੇ ਭਾਰਤੀ ਦੂਤਾਵਾਸ ਵਲੋਂ ਜਾਰੀ ਬਿਆਨ ਦੇ ਮੁਤਾਬਕ ਪੁਸਤਕ ਦੀ ਰਿਲੀਜ਼ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ 151ਵੀਂ ਜਯੰਤੀ ਅਤੇ ਮਹਾਤਮਾ ਦੇ 150 ਸਾਲ 'ਤੇ 2 ਸਾਲ ਤੋਂ ਚੱਲ ਰਹੇ ਸਮਾਰੋਹ ਦੇ ਸਮਾਪਤੀ ਦੇ ਮੌਕੇ ਕੀਤਾ ਗਿਆ।
ਪੁਸਤਕ ਦਾ ਪ੍ਰਕਾਸ਼ਨ ਭਾਰਤੀ ਦੂਤਾਵਾਸ ਨੇ ਬੀ.ਪੀ. ਕੋਈਰਾਲਾ ਇੰਡੀਆ-ਨੇਪਾਲ ਫਾਊਡੇਸ਼ਨ ਦੇ ਨਾਲ ਮਿਲ ਕੇ ਕੀਤਾ ਹੈ। ਇਸ ਸੰਕਲਨ ਦੀ ਮਦਦ ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨੇਪਾਲ ਦੇ ਯੁਵਾ ਮਹਾਤਮਾ ਗਾਂਧੀ ਦੇ ਵਿਅਕਤੀਤਵ ਨਾਲ ਜੁੜਿਆ ਮਹਿਸੂਸ ਕਰਨਗੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨੇੜਤਾ ਨਾਲ ਸਮਝਣ 'ਚ ਸਮਰੱਥ ਹੋਣਗੇ।