ਮਹਾਰਾਸ਼ਟਰ ਪੁਲਸ ਦਾ ਨਕਸਲੀਆਂ ਨਾਲ ਵੱਡਾ ਮੁਕਾਬਲਾ, 13 ਨਕਸਲੀ ਢੇਰ

Friday, May 21, 2021 - 10:39 AM (IST)

ਗੜ੍ਹਚਿਰੌਲੀ- ਨਕਸਲੀਆਂ ਵਿਰੁੱਧ ਮਹਾਰਾਸ਼ਟਰ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮਹਾਰਾਸ਼ਟਰ ਪੁਲਸ ਦੀ ਸੀ-60 ਯੂਨਿਟ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ 13 ਨਕਸਲੀ ਮਾਰੇ ਗਏ ਹਨ। ਗੜ੍ਹਚਿਰੌਲੀ ਜੰਗਲਾਤ ਖੇਤਰ ਦੇ ਏਟਾਪੱਲੀ ਤੋਂ ਇਹ ਲਾਸ਼ਾਂ ਬਰਾਮਦ ਹੋਈਆਂ ਹਨ। ਦੱਸਣਯੋਗ ਹੈ ਕਿ ਬੀਤੀ 13 ਮਈ ਨੂੰ ਵੀ ਨਕਸਲ ਵਿਰੋਧੀ ਮੁਹਿੰਮ 'ਚ 2 ਨਕਸਲੀ ਮਾਰੇ ਗਏ ਸਨ। ਧਨੋਰਾ ਤਾਲੁਕ ਦੇ ਮੋਰਚੁਲ ਪਿੰਡ ਕੋਲ ਜੰਗਲੀ ਇਲਾਕੇ 'ਚ ਇਹ ਮੁਕਾਬਲਾ ਹੋਇਆ ਸੀ।

ਡਿਪਟੀ ਇੰਸਪੈਕਟਰ ਜਨਰਲ ਸੰਦੀਪ ਪਾਟਿਲ ਨੇ ਦੱਸਿਆ,''ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਜੰਗਲ 'ਚ ਚਲਾਏ ਗਈ ਪੁਲਸ ਮੁਹਿੰਮ 'ਚ ਘੱਟੋ-ਘੱਟ 13 ਨਕਸਲੀ ਮਾਰੇ ਗਏ ਹਨ। ਉਨ੍ਹਾਂ ਕਿਹਾ,''ਸਾਨੂੰ ਜੰਗਲ 'ਚ ਨਕਸਲੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਜਾਣਕਾਰੀ ਤੋਂ ਬਾਅਦ ਅਸੀਂ ਇਕ ਦਿਨ ਪਹਿਲਾਂ ਇਲਾਕੇ 'ਚ ਆਪਣੀ ਮੁਹਿੰਮ ਸ਼ੁਰੂ ਕੀਤੀ। ਜੰਗਲ 'ਚੋਂ ਨਕਸਲੀਆਂ ਦੀਆਂ 13 ਲਾਸ਼ਾਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ।''


DIsha

Content Editor

Related News