ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਸਤੀਫ਼ਾ ਦਿੱਤਾ

04/05/2021 3:12:15 PM

ਮੁੰਬਈ- ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਸੋਮਵਾਰ ਨੂੰ ਊਧਵ ਠਾਕਰੇ ਦੀ ਅਗਵਾਈ ਵਾਲੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। ਰਾਕਾਂਪਾ ਨੇ ਇਸ ਬਾਰੇ ਦੱਸਿਆ। ਇਸ ਤੋਂ ਪਹਿਲਾਂ ਬੰਬਈ ਹਾਈ ਕੋਰਟ ਨੇ ਮੁੰਬਈ ਦੇ ਪੁਲਸ ਪ੍ਰਮੁੱਖ ਪਰਮਬੀਰ ਸਿੰਘ ਵਲੋਂ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਸੀ.ਬੀ.ਆਈ. ਨੂੰ 15 ਦਿਨਾਂ ਅੰਦਰ ਇਕ ਸ਼ੁਰੂਆਤੀ ਜਾਂਚ ਪੂਰੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਸੀਨੀਅਰ ਮੰਤਰੀ ਨਵਾਬ ਮਲਿਕ ਨੇ ਦੱਸਿਆ,''ਦੇਸ਼ਮੁਖ ਨੇ ਰਾਕਾਂਪਾ ਮੁਖੀ ਸ਼ਰਦ ਪਵਾਰ ਨੂੰ ਦੱਸਿਆ ਹੈ ਕਿ ਅਹੁਦੇ 'ਤੇ ਬਣੇ ਰਹਿਣਾ ਠੀਕ ਨਹੀਂ ਹੋਵੇਗਾ, ਕਿਉਂਕਿ ਸੀ.ਬੀ.ਆਈ. ਉਨ੍ਹਾਂ ਵਿਰੁੱਧ ਦੋਸ਼ਾਂ ਦੀ ਜਾਂਚ ਕਰ ਰਹੀ ਹੈ।'' ਮਲਿਕ ਨੇ ਕਿਹਾ ਕਿ ਦੇਸ਼ਮੁਖ ਨੇ ਠਾਕਰੇ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।

ਇਹ ਵੀ ਪੜ੍ਹੋ : ਅਨਿਲ ਦੇਸ਼ਮੁੱਖ ਨੇ ਵਾਜੇ ਨੂੰ ਹਰ ਮਹੀਨੇ 100 ਕਰੋੜ ਵਸੂਲੀ ਦਾ ਦਿੱਤਾ ਸੀ ਟਾਰਗੇਟ: ਸਾਬਕਾ ਪੁਲਸ ਕਮਿਸ਼ਨਰ

ਪ੍ਰਦੇਸ਼ ਭਾਜਪਾ ਮੁਖੀ ਚੰਦਰਕਾਂਤ ਪਾਟਿਲ ਨੇ ਕਿਹਾ ਕਿ ਉਹ ਖੁਸ਼ ਹਨ ਕਿ ਦੇਸ਼ਮੁਖ ਨੇ ਅਸਤੀਫ਼ਾ ਦੇ ਦਿੱਤਾ। ਨਾਲ ਹੀ ਕਿਹਾ ਕਿ ਸੀ.ਬੀ.ਆਈ. ਜਾਂਚ 'ਚ ਹੈਰਾਨ ਕਰਨ ਵਾਲੇ ਕਈ ਖ਼ੁਲਾਸੇ ਹੋਣਗੇ। ਦੱਸਣਯੋਗ ਹੈ ਕਿ ਪਰਮਬੀਰ ਨੇ ਦਾਅਵਾ ਕੀਤਾ ਸੀ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ ਮੁੱਖ ਨੇ ਪੁਲਸ ਅਧਿਕਾਰੀਆਂ ਨੂੰ ਬਾਰ ਅਤੇ ਹੋਟਲ ਤੋਂ ਹਰ ਮਹੀਨੇ 100 ਕਰੋੜ ਰੁਪਏ ਦੀ ਉਗਾਹੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਨਿਰੂਪਮ ਨੇ ਟਵੀਟ ਕੀਤਾ ਕਿ ਪਰਮਬੀਰ ਸਿੰਘ ਜੋ ਆਖ ਰਹੇ ਹਨ, ਜੇਕਰ ਉਸ ’ਚ ਸੱਚਾਈ ਹੈ ਤਾਂ ਮਾਣਯੋਗ ਸ਼ਰਦ ਪਵਾਰ ਜੀ ਤੋਂ ਸਵਾਲ ਪੁੱਛਿਆ ਜਾਣਾ ਚਾਹੀਦਾ, ਕਿਉਂਕਿ ਮੌਜੂਦਾ ਮਹਾਰਾਸ਼ਟਰ ਸਰਕਾਰ ਨੂੰ ਉਨ੍ਹਾਂ ਨੇ ਬਣਾਇਆ ਹੈ। ਕੀ ਤੀਜਾ ਮੋਰਚਾ ਇਹ ਸਭ ਕਰੇਗਾ? ਕਾਂਗਰਸ ਨੂੰ ਇਸ ਮੁੱਦੇ ’ਤੇ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪਰਮਬੀਰ ਦੇ ‘ਲੇਟਰ ਬੰਬ’ ਨਾਲ ਮਹਾਰਾਸ਼ਟਰ ਦੀ ਸਿਆਸਤ ’ਚ ਆਇਆ ਤੂਫ਼ਾਨ


DIsha

Content Editor

Related News