ਸ਼ਿਰਡੀ ਜਾ ਰਹੇ ਜੋੜੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਦੇ ਸਿਰੋਂ ਉੱਠਿਆ ਮਾਂ-ਪਿਓ ਦਾ ਸਾਇਆ
Saturday, Dec 31, 2022 - 03:35 PM (IST)
ਭਿਵੰਡੀ- ਨਵਾਂ ਸਾਲ ਮਨਾਉਣ ਮੁੰਬਈ ਦੇ ਭਾਂਡੁਪ ਤੋਂ ਸ਼ਿਰਡੀ ਸਥਿਤ ਸਾਈਂਬਾਬਾ ਦੇ ਦਰਸ਼ਨਾਂ ਲਈ ਮੋਟਰਸਾਈਕਲ ਤੋਂ ਜਾ ਰਹੇ ਜੋੜੇ ਦੀ ਟਰੱਕ ਨਾਲ ਟਕਰਾ ਜਾਣ ਮਗਰੋਂ ਸੜਕ ਹਾਦਸੇ ਵਿਚ ਮੌਤ ਹੋ ਗਈ। ਮੁੰਬਈ-ਨਾਸਿਕ ਹਾਈਵੇਅ 'ਤੇ ਵਾਪਰੇ ਇਸ ਹਾਦਸੇ 'ਚ ਉਨ੍ਹਾਂ ਦੀ 3 ਸਾਲਾ ਧੀ ਵਾਲ-ਵਾਲ ਬਚ ਗਈ। ਪੁਲਸ ਨੇ ਟਰੱਕ ਡਰਾਈਵਰ ਕਪਿਲ ਦੇਵ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ- ਪੁਲਸ ਨੂੰ ਝਾੜੀਆਂ 'ਚੋਂ ਭੁੱਖ ਨਾਲ ਤੜਫਦੀ ਮਿਲੀ ਨਵਜਨਮੀ ਬੱਚੀ, SHO ਦੀ ਪਤਨੀ ਨੇ ਆਪਣਾ ਦੁੱਧ ਪਿਲਾ ਬਚਾਈ ਜਾਨ
ਪੁਲਸ ਨੇ ਦੱਸਿਆ ਕਿ ਮੁੰਬਈ-ਨਾਸਿਕ ਹਾਈਵੇਅ 'ਤੇ ਭਿਵੰਡੀ ਤਾਲੁਕਾ 'ਚ ਸ਼ੁੱਕਰਵਾਰ ਨੂੰ ਵਾਪਰੇ ਇਸ ਹਾਦਸੇ 'ਚ ਮਨੋਜ ਜੋਸ਼ੀ (34) ਅਤੇ ਉਨ੍ਹਾਂ ਦੀ ਪਤਨੀ ਮਾਨਸੀ (30) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਮੁੰਬਈ ਦੇ ਭਾਂਡੁਪ ਦੇ ਰਹਿਣ ਵਾਲੇ ਸਨ। ਅਧਿਕਾਰੀ ਨੇ ਦੱਸਿਆ ਕਿ ਜੋੜੋ ਅਤੇ ਉਨ੍ਹਾਂ ਦੀ ਧੀ ਸਾਈਂਬਾਬਾ ਦੇ ਦਰਸ਼ਨਾਂ ਲਈ ਸ਼ਿਰਡੀ ਜਾ ਰਹੇ ਸਨ। ਜਦੋਂ ਉਹ ਯੇਵਈ ਪਿੰਡ ਪਹੁੰਚੇ, ਤਾਂ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਓਮੀਕ੍ਰੋਨ ਤੋਂ ਵੀ ਖ਼ਤਰਨਾਕ ਸਬ-ਵੈਰੀਐਂਟ XBB.1.5 ਦੀ ਭਾਰਤ 'ਚ ਦਸਤਕ, ਗੁਜਰਾਤ 'ਚ ਮਿਲਿਆ ਪਹਿਲਾ ਕੇਸ
ਉਨ੍ਹਾਂ ਦੀ 3 ਸਾਲ ਦੀ ਧੀ ਇਸ ਹਾਦਸੇ ਵਿਚ ਵਾਲ-ਵਾਲ ਬਚ ਗਈ। ਬੱਚੀ ਮੋਟਰਸਾਈਕਲ 'ਤੇ ਵਿਚ ਬੈਠੀ ਬੱਚੀ ਟਰੱਕ ਦੇ ਉਲਟ ਦਿਸ਼ਾ ਵਿਚ ਡਿੱਗ ਗਈ। ਇਸ ਤੋਂ ਉਸ ਦੀ ਜਾਨ ਬਚ ਗਈ। ਉਹ ਸੁਰੱਖਿਅਤ ਹੈ ਪਰ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਭਾਰਤ ਨੇ ਇਨ੍ਹਾਂ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੀਤੀ ਕੋਵਿਡ ਨੈਗੇਟਿਵ ਰਿਪੋਰਟ