ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 108 ਬੋਤਲਾਂ ਸਮੇਤ ਨੌਜਵਾਨ ਗ੍ਰਿਫ਼ਤਾਰ

02/05/2023 3:37:59 PM

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਪੁਲਸ ਨੇ ਇਕ ਨੌਜਵਾਨ ਨੂੰ ਖੰਘ ਦੀ ਪਾਬੰਦੀਸ਼ੁਦਾ ਦਵਾਈ ਦੀਆਂ 108 ਬੋਤਲਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੰਬਰਾ ਥਾਣੇ ਦੇ ਪੁਲਸ ਇੰਸਪੈਕਟਰ ਕ੍ਰਿਪਾਲੀ ਬੋਰਸੇ ਨੇ ਦੱਸਿਆ ਕਿ 2 ਫਰਵਰੀ ਨੂੰ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ ਅਤੇ ਮੁੰਬਰਾ ਥਾਣਾ ਖੇਤਰ ਦੇ ਇਕ ਨੌਜਵਾਨ ਨੂੰ ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 108 ਬੋਤਲਾਂ ਸਮੇਤ ਕਾਬੂ ਕੀਤਾ।

ਹਾਲਾਂਕਿ ਇਸ ਦੌਰਾਨ ਦੋ ਮੁਲਜ਼ਮ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਬੋਰਸੇ ਦੇ ਅਨੁਸਾਰ ਮੁੰਬਰਾ ਨਿਵਾਸੀ ਅਸ਼ਰਫ ਅਬਦੁਲ ਰਜ਼ਾਕ ਸ਼ੇਖ (21) ਦੇ ਖਿਲਾਫ ਆਈ. ਪੀ. ਸੀ. ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀਆਂ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬੋਰਸੇ ਨੇ ਕਿਹਾ ਕਿ ਪੁਲਸ ਦੋ ਹੋਰ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਤਿੰਨੋਂ ਮੁਲਜ਼ਮਾਂ ਕੋਲ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਕਿੱਥੋਂ ਆਇਆ ਅਤੇ ਕਿਸ ਨੂੰ ਵੇਚਿਆ ਜਾਣਾ ਸੀ, ਇਸ ਸਾਰੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News