ਅਧਿਆਪਕਾਂ ਨਾਲ ਘੁੰਮਣ ਆਏ 6 ਵਿਦਿਆਰਥੀ ਡੁੱਬੇ, 2 ਦੀ ਮੌਤ

Tuesday, Jan 10, 2023 - 10:36 AM (IST)

ਅਧਿਆਪਕਾਂ ਨਾਲ ਘੁੰਮਣ ਆਏ 6 ਵਿਦਿਆਰਥੀ ਡੁੱਬੇ, 2 ਦੀ ਮੌਤ

ਔਰੰਗਾਬਾਦ (ਵਾਰਤਾ)- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ ਅਧਿਆਪਕਾਂ ਨਾਲ ਘੁੰਮਣ ਆਏ 6 ਵਿਦਿਆਰਥੀ ਕਾਸਿਦ ਤੱਟ 'ਤੇ ਡੁੱਬ ਗਏ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ 'ਚੋਂ ਚਾਰ ਬਾਹਰ ਨਿਕਲਣ 'ਚ ਕਾਮਯਾਬ ਰਹੇ ਅਤੇ ਬਾਕੀ 2 ਦੀ ਜਾਨ ਚਲੀ ਗਈ। ਵਿਦਿਆਰਥੀ ਔਰੰਗਾਬਾਦ ਜ਼ਿਲ੍ਹੇ ਦੇ ਕਨੰੜ ਤਾਲੁਕਾ 'ਚ ਸਨੇਗੁਰੂਜੀ ਸਕੂਲ ਦੇ ਹੈ ਅਤੇ 70 ਵਿਦਿਆਰਥੀ ਅਤੇ 5 ਅਧਿਆਪਕਾਂ ਦਾ ਦਲ ਮੁਰੂਡ ਜੰਜੀਰਾ 'ਚ ਕਾਸ਼ੀਦ ਸਾਗਰ 'ਤੇ ਘੁੰਮਣ ਆਇਆ ਸੀ।

ਇਨ੍ਹਾਂ 'ਚੋਂ 6 ਵਿਦਿਆਰਥੀ ਡੂੰਘੇ ਸਮੁੰਦਰ 'ਚ ਚਲੇ ਗਏ ਸਨ। ਉਨ੍ਹਾਂ 'ਚੋਂ 4 ਵਿਦਿਆਰਥੀਆਂ ਨੂੰ ਬਚਾ ਲਿਆ ਗਿਆ, ਇਕ ਡੁੱਬ ਗਿਆ ਅਤੇ ਇਕ ਲਾਪਤਾ ਹੋ ਗਿਆ ਸੀ। ਡੁੱਬੇ ਵਿਦਿਆਰਥੀਆਂ ਦਾ ਇਲਾਜ ਅਲੀਬਾਗ਼ ਜ਼ਿਲ੍ਹਾ ਹਸਪਤਾਲ 'ਚ ਚੱਲ ਰਿਹਾ ਹੈ। ਮ੍ਰਿਤਕ ਵਿਦਿਆਰਥੀ ਦਾ ਨਾਮ ਪ੍ਰਣਵ ਕਦਮ ਦੱਸਿਆ ਜਾ ਰਿਹਾ ਹੈ, ਜਦੋਂ ਕਿ ਰੋਹਨ ਬੇਦਵਾਲ ਲਾਪਤਾ ਹੈ। ਜ਼ਖਮੀ ਵਿਦਿਆਰਥੀਆਂ ਦੀ ਹਾਲਤ ਸਥਿਰ ਦੱਸੀ ਗਈ ਹੈ। 


author

DIsha

Content Editor

Related News