ਮਹਾਕੁੰਭ ’ਚ ਅਯੁੱਧਿਆ ਪਹੁੰਚੇ ਲੱਖਾਂ ਸ਼ਰਧਾਲੂ, 26 ਜਨਵਰੀ ਤੋਂ ਰੋਜ਼ਾਨਾ 1 ਕਰੋੜ ਦਾ ਚੜ੍ਹਾਵਾ
Monday, Mar 03, 2025 - 10:04 AM (IST)

ਅਯੁੱਧਿਆ- ਪ੍ਰਯਾਗਰਾਜ ਦੇ ਮਹਾਕੁੰਭ ਤੋਂ ਵਾਪਸ ਆਏ ਸ਼ਰਧਾਲੂਆਂ ਦੀ ਭਾਰੀ ਭੀੜ ਨੇ ਰਾਮ ਲੱਲਾ ਦੇ ਖਜ਼ਾਨੇ ਨੂੰ ਵੀ ਕਾਫ਼ੀ ਅਮੀਰ ਬਣਾਇਆ ਹੈ। ਮਹਾਕੁੰਭ ਤੋਂ ਬਾਅਦ ਇਥੇ ਭਾਰੀ ਗਿਣਤੀ ’ਚ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਮੌਨੀ ਮੱਸਿਆ ਤੋਂ ਠੀਕ ਪਹਿਲਾਂ ਸ਼ੁਰੂ ਹੋਇਆ। ਸਟੇਟ ਬੈਂਕ ਆਫ਼ ਇੰਡੀਆ ਅਯੁੱਧਿਆ ਦੇ ਚੀਫ਼ ਮੈਨੇਜਰ ਜੀ. ਪੀ. ਮਿਸ਼ਰਾ ਦਾ ਕਹਿਣਾ ਹੈ ਕਿ ਜੇ 26 ਜਨਵਰੀ ਤੋਂ ਚੜ੍ਹਾਵੇ ਦੇ ਅੰਕੜਿਆਂ ਦਾ ਮੁਲਾਂਕਣ ਕਰੀਏ ਤਾਂ ਲੱਗਭਗ 1 ਕਰੋੜ ਹਰ ਦਿਨ ਦੇ ਹਿਸਾਬ ਨਾਲ ਚੜ੍ਹਾਵਾ ਆਇਆ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਵਿਚ ਚੜ੍ਹਾਵੇ ਦੀ ਗਿਣਤੀ ਲਈ 9 ਸਥਾਈ ਕਰਮਚਾਰੀਆਂ ਦਾ ਸਟਾਫ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਮਦਦ ਲਈ 36 ਆਊਟਸੋਰਸਿੰਗ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਇਸ ਤਰ੍ਹਾਂ 45 ਕਰਮਚਾਰੀਆਂ ਦਾ ਇਕ ਸਟਾਫ ਹਰ ਰੋਜ਼ ਨੋਟਾਂ ਤੇ ਸਿੱਕਿਆਂ ਦੀ ਗਿਣਤੀ ਕਰਦਾ ਹੈ। ਫਿਰ ਨੋਟਾਂ ਤੇ ਸਿੱਕਿਆਂ ਵਾਲੇ ਬਕਸਿਆਂ ਨੂੰ ਬੈਂਕ ਦੀ ਬ੍ਰਾਂਚ ’ਚ ਲਿਆਂਦਾ ਜਾਂਦਾ ਹੈ।
ਇਹ ਵੀ ਪੜ੍ਹੋ : Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ!
ਦੱਸਿਆ ਗਿਆ ਕਿ ਸਿੱਕਿਆਂ ਦੀ ਗਿਣਤੀ ਵੀ ਮਸ਼ੀਨ ਰਾਹੀਂ ਕੀਤੀ ਜਾਂਦੀ ਹੈ ਤੇ ਇਹ ਮਸ਼ੀਨ 1 ਰੁਪਏ, 2 ਰੁਪਏ, 5 ਰੁਪਏ ਤੇ 10 ਰੁਪਏ ਦੇ ਸਿੱਕਿਆਂ ਨੂੰ ਵੱਖ-ਵੱਖ ਕਰਦੀ ਹੈ। ਇਸ ਤਰ੍ਹਾਂ 100-100 ਸਿੱਕਿਆਂ ਦੀ ਗਿਣਤੀ ਕਰਨ ਤੋਂ ਬਾਅਦ 2-2 ਹਜ਼ਾਰ ਦੇ ਪੈਕੇਟ ਤਿਆਰ ਕੀਤੇ ਜਾਂਦੇ ਹਨ। 1 ਤੇ 2 ਰੁਪਏ ਦੇ ਸਿੱਕੇ ਸਿਰਫ਼ ਬੈਂਕ ਵਿਚ ਹੀ ਜਮ੍ਹਾ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਮੰਦਰ ਵਿਚ ਹੀ ਹੋਰ ਸਿੱਕੇ ਵਰਤੇ ਜਾਂਦੇ ਹਨ। ਰਾਮ ਮੰਦਰ ’ਚ ਪਹਿਲਾਂ ਤੋਂ ਜਮ੍ਹਾ ਸੋਨੇ-ਚਾਂਦੀ ਦੇ ਗਹਿਣਿਆਂ ਦੀ ਵਿਗਿਆਨਕ ਤੌਰ ’ਤੇ ਜਾਂਚ ਕੀਤੀ ਜਾਂਦੀ ਹੈ ਅਤੇ ਸ਼ੁੱਧ ਧਾਤ ਨੂੰ ਵੱਖ ਕਰਨ ਤੋਂ ਬਾਅਦ ਬਿਸਕੁਟ ਤਿਆਰ ਕੀਤੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8