ਕਾਰ ਦਾ ਟਾਇਰ ਫਟਣ ਨਾਲ ਵਾਪਰਿਆ ਭਿਆਨਕ ਹਾਦਸਾ, 6 ਲੋਕਾਂ ਦੀ ਮੌਤ

03/12/2023 1:13:01 PM

ਬੁਲਢਾਣਾ (ਭਾਸ਼ਾ)- ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ 'ਚ ਸਮਰਿਧੀ ਐਕਸਪ੍ਰੈੱਸ ਵੇਅ 'ਤੇ ਐਤਵਾਰ ਸਵੇਰੇ ਇਕ ਕਾਰ ਦਾ ਟਾਇਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਬੁਲਢਾਣਾ ਦੇ ਪੁਲਸ ਸੁਪਰਡੈਂਟ ਸਾਰੰਗ ਆਵਹਾਡ ਨੇ ਦੱਸਿਆ ਕਿ ਹਾਦਸਾ ਸ਼ਿਵਨੀ ਪੀਸਾ ਪਿੰਡ 'ਚ ਸਵੇਰੇ 8 ਵਜੇ ਹੋਇਆ, ਜਦੋਂ ਕਾਰ 'ਚ 13 ਲੋਕ ਸਵਾਰ ਸਨ ਅਤੇ ਉਹ ਔਰੰਗਾਬਾਦ ਤੋਂ ਸ਼ੇਗਾਂਵ ਜਾ ਰਹੀ ਸੀ।

ਐੱਸ.ਪੀ. ਨੇ ਕਿਹਾ,''ਕਾਰ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਕਾਰ ਇਕ ਸੜਕ ਬੈਰੀਅਰ ਨਾਲ ਟਕਰਾਈ ਅਤੇ ਪਲਟ ਗਈ। ਕਾਰ 'ਚ ਸਵਾਰ 6 ਲੋਕਾਂ 'ਚ ਇਕ ਪੁਰਸ਼, ਚਾਰ ਔਰਤ ਅਤੇ ਇਕ ਕੁੜੀ ਸ਼ਾਮਲ ਹੈ ਦੀ ਮੌਤ ਹੋ ਗਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਔਰੰਗਾਬਾਦ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੁਝ ਅਧਿਕਾਰੀਆਂ ਨੇ ਟਾਇਰ ਫਟਣ ਨੂੰ ਪਹਿਲੀ ਨਜ਼ਰ ਹਾਦਸੇ ਦਾ ਕਾਰਨ ਦੱਸਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਸੀ ਕਿ ਸਾਈਟ ਤੋਂ ਅਤੇ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ।


DIsha

Content Editor

Related News