ਜਿਓਤਿਰਾਦਿਤਿਆ ਸਿੰਧੀਆ ਦਾ PA ਨਿਕਲਿਆ ਕੋਰੋਨਾ ਪਾਜ਼ੇਟਿਵ

07/07/2020 11:33:40 AM

ਭੋਪਾਲ- ਮੱਧ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਹਾਲ ਹੀ 'ਚ ਕੋਰੋਨਾ ਨਾਲ ਜੰਗ ਜਿੱਤ ਕੇ ਵਾਪਸ ਆਏ ਰਾਜ ਸਭਾ ਸੰਸਦ ਮੈਂਬਰ ਜਿਓਤਿਰਾਦਿਤਿਆ ਸਿੰਧੀਆ ਤੋਂ ਬਾਅਦ ਹੁਣ ਉਨ੍ਹਾਂ ਦੇ ਪੀ.ਏ. ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੀ.ਏ. ਦੇ ਪਾਜ਼ੇਟਿਵ ਆਉਣ ਤੋਂ ਬਾਅਦ ਪਾਰਟੀ 'ਚ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਸਿੰਧੀਆ ਦੇ ਭੋਪਾਲ ਦੌਰੇ ਦੇ ਸਮੇਂ ਮੁੱਖ ਮੰਤਰੀ ਸ਼ਿਵਰਾਜ ਸਮੇਤ ਕਰੀਬ 1000 ਵਰਕਰਾਂ ਦੇ ਸੰਪਰਕ 'ਚ ਆਏ ਸਨ।

ਜਾਣਕਾਰੀ ਅਨੁਸਾਰ, ਜਿਓਤਿਰਾਦਿਤਿਆ ਸਿੰਧੀਆ ਦੇ ਪੀ.ਏ. ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਹ ਹਾਲ ਹੀ 'ਚ ਸਿੰਧੀਆ ਨਾਲ ਭੋਪਾਲ ਦੌਰੇ 'ਤੇ ਰਹੇ ਹਨ। ਇਸ ਦੌਰਾਨ ਉਹ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਸਿੰਧੀਆ ਨਾਲ ਮੁੱਖ ਮੰਤਰੀ ਹਾਊਸ 'ਚ ਵੀ ਮੌਜੂਦ ਰਹੇ ਹਨ। ਉੱਥੇ ਹੀ ਸਿੰਧੀਆ ਦੀ ਵਿਧਾਇਕਾਂ ਨਾਲ ਹੋਈ ਚਰਚਾ ਦੇ ਸਮੇਂ ਵੀ ਉਹ ਨਾਲ ਹੀ ਸਨ ਅਤੇ ਰਾਜ ਭਵਨ 'ਚ ਸਹੁੰ ਚੁੱਕ ਸਮਾਰੋਹ ਅਤੇ ਭਾਜਪਾ ਦੀ ਵਰਚੁਅਲ ਰੈਲੀ ਦੌਰਾਨ ਭਾਜਪਾ ਦਫ਼ਤਰ 'ਚ ਵੀ ਨਾਲ ਰਹੇ। ਭੋਪਾਲ ਦੌਰੇ 'ਚ ਉਹ ਕਰੀਬ 1000 ਲੋਕਾਂ ਦੇ ਸੰਪਰਕ 'ਚ ਆਏ ਹਨ। ਦੱਸਣਯੋਗ ਹੈ ਕਿ ਸਿੰਧੀਆ ਅਤੇ ਉਨ੍ਹਾਂ ਦੀ ਮਾਂ ਮਾਧਵੀ ਰਾਜੇ ਸਿੰਧੀਆ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਦਿੱਲੀ ਦੇ ਮੈਕਸ ਹਸਪਤਾਲ 'ਚ ਇਲਾਜ ਦੇ ਬਾਅਦ ਉਹ ਸਿਹਤਮੰਦ ਹੋਏ ਸਨ।


DIsha

Content Editor

Related News