MP ਸਰਕਾਰ ਦੀ ਵੱਡੀ ਕਾਰਵਾਈ, 50 ਤੋਂ ਵੱਧ ਗੈਰ-ਕਾਨੂੰਨੀ ਮਜ਼ਾਰਾਂ ''ਤੇ ਚੱਲਿਆ ਪ੍ਰਸ਼ਾਸਨ ਦਾ ਹਥੌੜਾ

Sunday, Jun 18, 2023 - 12:49 PM (IST)

MP ਸਰਕਾਰ ਦੀ ਵੱਡੀ ਕਾਰਵਾਈ, 50 ਤੋਂ ਵੱਧ ਗੈਰ-ਕਾਨੂੰਨੀ ਮਜ਼ਾਰਾਂ ''ਤੇ ਚੱਲਿਆ ਪ੍ਰਸ਼ਾਸਨ ਦਾ ਹਥੌੜਾ

ਭੋਪਾਲ- ਰਾਜਧਾਨੀ ਭੋਪਾਲ 'ਚ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਕਬਜ਼ਾਧਾਰੀਆਂ ਨੇ ਕਲੀਆਸੋਤ ਡੈਮ 'ਤੇ ਧਾਰਮਿਕ ਸਥਾਨ ਬਣਾ ਕੇ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ। ਪਿਛਲੇ ਕੁਝ ਮਹੀਨਿਆਂ ਤੋਂ ਇਥੇ ਡੈਮ ਦੇ ਕੈਚਮੈਂਟ ਏਰੀਆ 'ਚ ਅਣਪਛਾਤੇ ਲੋਕ ਆ ਕੇ ਮਜ਼ਾਰ ਬਣਾ ਕੇ ਚਾਦਰ ਚੜ੍ਹਾ ਰਹੇ ਸਨ। ਇਸਦੀ ਭਨਕ ਨਗਰ ਨਿਗਮ ਪ੍ਰਸ਼ਾਸਨ ਨੂੰ ਵੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। 

ਇਹ ਵੀ ਪੜ੍ਹੋ- ਜੇ.ਈ.ਈ. ਐਡਵਾਂਸਡ ਦਾ ਨਤੀਜਾ ਜਾਰੀ, ਹੈਦਰਾਬਾਦ ਦੇ ਵਾਵਿਲਲਾ ਚਿਦਵਿਲਾਸ ਰੈੱਡੀ ਨੇ ਕੀਤਾ ਟਾਪ

ਮੀਡੀਆ ਸਾਹਮਣੇ ਮਾਮਲਾ ਆਉਣ ਤੋਂ ਬਾਅਦ ਜਾਗਿਆ ਪ੍ਰਸ਼ਾਸਨ

ਇਹ ਮਾਮਲਾ ਜਦੋਂ ਮੀਡੀਆ ਦੇ ਸਾਹਮਣੇ ਆਇਆ ਅਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸਨੂੰ ਜੰਮ ਕੇ ਟ੍ਰੋਲ ਕੀਤਾ ਤਾਂ ਨਗਰ ਨਿਗਮ ਪ੍ਰਸ਼ਾਸਨ ਨੇ ਹਫੜਾ-ਦਫੜੀ 'ਚ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ। ਪ੍ਰਸ਼ਾਸਨ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਸਰਕਾਰੀ ਜ਼ਮੀਨ 'ਤੇ ਗੈਰ-ਕਾਨੂੰਨੀ ਰੂਪ ਨਾਲ ਬਣੀ ਮਜ਼ਾਰ ਨੂੰ ਹਟਾ ਦਿੱਤਾ। ਨਗਰ ਨਿਗਮ ਦੇ ਹਮਲੇ ਨੇ ਗੈਰ-ਕਾਨੂੰਨੀ ਮਜ਼ਾਰ ਨੂੰ ਹਥੌੜਾ ਚਲਾ ਤੇ ਤੋੜ ਦਿੱਤਾ ਹੈ।

ਜਾਣਕਾਰੀ ਮੁਤਾਬਕ, ਪੰਡਿਤ ਕੁਸ਼ੀਲਾਲ ਆਯੁਰਵੇਦਿਕ ਕਾਲੇਜ ਦੇ ਨੇੜੇ ਕਲੀਆਸੋਤ ਡੈਮ ਨਾਲ ਲੱਗੀ ਜ਼ਮੀਨ 'ਤੇ ਕਬਜ਼ਾਧਾਰੀ ਮਜ਼ਾਰ ਬਣਾ ਕੇ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਕੁਝ ਸਥਾਨਕ ਲੋਕਾਂ ਨੇ ਇਸ ਜ਼ਮੀਨ 'ਤੇ ਮਜ਼ਾਰ ਵਰਗਾ ਢਾਂਚਾ ਬਣਿਆ ਦੇਖਿਆ ਅਤੇ ਉਨ੍ਹਾਂ ਨੇ ਆਪਣੇ ਪੱਧਰ 'ਤੇ ਇਸਦੀ ਸ਼ਿਕਾਇਤ ਵੀ ਕੀਤੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਇਸਤੋਂ ਬਾਅਦ ਖੁਸ਼ੀਲਾਲ ਆਯੁਰਵੇਦਿਕ ਕਾਲੇਜ ਦੇ ਪ੍ਰਬੰਧਨ ਨੇ ਵੀ ਇਸਦੀ ਸ਼ਿਕਾਇਤ ਕੀਤੀ ਪਰ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ- ਖ਼ਤਰੇ ਦੀ ਦਹਿਲੀਜ਼ 'ਤੇ ਗੁਜਰਾਤ! 100 ਸਾਲ ’ਚ ਦੇਖ ਚੁੱਕੈ 120 ਤੋਂ ਵੱਧ ਚੱਕਰਵਾਤ

 

ਇਕ ਨਹੀਂ ਸਗੋਂ 4 ਮਜ਼ਾਰਾਂ ਦਾ ਕੀਤਾ ਗਿਆ ਨਿਰਮਾਣ

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ 'ਤੇ ਜਦੋਂ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਇਥੇ ਗੈਰ-ਕਾਨੂੰਨੀ ਰੂਪ ਨਾਲ ਇਕ ਨਹੀਂ ਸਗੋਂ 4 ਤੋਂ ਵੱਧ ਮਜ਼ਾਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਇਸਤੋਂ ਬਾਅਦ ਨਾਜ਼ਾਇਜ਼ ਕਬਜ਼ਿਆਂ ਦੀ ਚੋਣ ਕੀਤੀ ਗਈ ਅਤੇ ਪ੍ਰਸ਼ਾਸਨ ਨੇ ਅਜਿਹਾ ਕਰਨ ਵਾਲਿਆਂ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ। ਸਰਕਾਰ ਨੇ ਹੁਣ ਤਕ 50 ਤੋਂ ਵੱਧ ਗੈਰ-ਕਾਨੂੰਨੀ ਮਜ਼ਾਰਾਂ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਢਾਹ ਦਿੱਤਾ ਹੈ।

ਜ਼ਮੀਨ ਜਿਹਾਦ ਨਹੀਂ ਕੀਤਾ ਜਾਵੇਗਾ ਬਰਦਾਸ਼ਤ

ਗੈਰ-ਕਾਨੂੰਨੀ ਮਜ਼ਾਰਾਂ 'ਤੇ ਸਰਕਾਰ ਦੀ ਕਾਰਵਾਈ ਨੂੰ ਲੈ ਕੇ ਵਿਧਾਇਕ ਰਾਮੇਸ਼ਵਰ ਸ਼ਰਮਾ ਨੇ ਕਿਹਾ ਕਿ ਲੈਂਡ ਜਿਹਾਦ ਦੇ ਨਾਂ 'ਤੇ ਜ਼ਮੀਨਾਂ 'ਤੇ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਜ਼ਮੀਨ ਜਿਹਾਦ। ਇਸ ਲਈ ਗੈਰ-ਕਾਨੂੰਨੀ ਮਜ਼ਾਰਾਂ 'ਤੇ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ- ਚੱਕਰਵਾਤ 'ਬਿਪਰਜੋਏ' ਦੀ ਰਿਪੋਰਟਿੰਗ ਨੂੰ ਲੈ ਕੇ ਮੀਡੀਆ ਕਰਮਚਾਰੀਆਂ ਲਈ ਐਡਵਾਈਜ਼ਰੀ ਜਾਰੀ


author

Rakesh

Content Editor

Related News