ਮੱਧ ਪ੍ਰਦੇਸ਼ ਸਰਕਾਰ ਧਾਰਮਿਕ ਮਹੱਤਵ ਵਾਲੇ ਸ਼ਹਿਰਾਂ ''ਚ ਲਗਾ ਸਕਦੀ ਸ਼ਰਾਬ ''ਤੇ ਪਾਬੰਦੀ: ਯਾਦਵ

Monday, Jan 13, 2025 - 02:28 PM (IST)

ਮੱਧ ਪ੍ਰਦੇਸ਼ ਸਰਕਾਰ ਧਾਰਮਿਕ ਮਹੱਤਵ ਵਾਲੇ ਸ਼ਹਿਰਾਂ ''ਚ ਲਗਾ ਸਕਦੀ ਸ਼ਰਾਬ ''ਤੇ ਪਾਬੰਦੀ: ਯਾਦਵ

ਭੋਪਾਲ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਧਾਰਮਿਕ ਮਹੱਤਵ ਵਾਲੇ ਸ਼ਹਿਰਾਂ ਵਿੱਚ ਸ਼ਰਾਬ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੀ ਹੈ ਤਾਂ ਜੋ ਇਨ੍ਹਾਂ ਥਾਵਾਂ ਦੀ ਪਵਿੱਤਰਤਾ ਬਣਾਈ ਰੱਖੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਮਹੱਤਵ ਵਾਲੇ ਸ਼ਹਿਰਾਂ ਵਿੱਚ ਸ਼ਰਾਬ (ਵਿਕਰੀ ਅਤੇ ਸੇਵਨ) ਕਾਰਨ ਮਾਹੌਲ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ - ਜਦੋਂ ਟੱਲੀ ਹੋ ਪਹੁੰਚੀ ਪੂਰੀ ਬਰਾਤ, ਅੱਗੋਂ ਲਾੜੀ ਦੀ ਮਾਂ ਨੇ ਵੀ ਵਿਖਾ 'ਤੇ ਤਾਰੇ, ਦੇਖੋ ਵੀਡੀਓ

ਉਨ੍ਹਾਂ ਕਿਹਾ, "ਰਾਜ ਸਰਕਾਰ ਨੀਤੀ ਵਿੱਚ ਸੋਧ ਕਰਕੇ ਧਾਰਮਿਕ ਮਹੱਤਵ ਵਾਲੇ ਸ਼ਹਿਰਾਂ ਵਿੱਚ ਸ਼ਰਾਬ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੀ ਹੈ ਅਤੇ ਇਸ ਸਬੰਧ ਵਿੱਚ ਸੰਤਾਂ ਦੁਆਰਾ ਦਿੱਤੇ ਗਏ ਸੁਝਾਵਾਂ ਪ੍ਰਤੀ ਗੰਭੀਰ ਹੈ।" ਯਾਦਵ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਇਸ ਦਿਸ਼ਾ ਵਿੱਚ ਫ਼ੈਸਲਾ ਲਵੇਗੀ ਅਤੇ ਠੋਸ ਕਦਮ ਚੁੱਕੇਗੀ।

ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News