ਮੱਧ ਪ੍ਰਦੇਸ਼ ’ਚ ਪਹਿਲੀ ਵਾਰ ‘ਲੂ’ ਦਾ ਅਲਰਟ, ਇਸ ਸੂਬੇ ’ਚ ਬਦਲਿਆ ਟ੍ਰੈਫਿਕ ਪੁਲਸ ਦੀ ਡਿਊਟੀ ਦਾ ਸਮਾਂ

Wednesday, Apr 22, 2026 - 09:19 AM (IST)

ਮੱਧ ਪ੍ਰਦੇਸ਼ ’ਚ ਪਹਿਲੀ ਵਾਰ ‘ਲੂ’ ਦਾ ਅਲਰਟ, ਇਸ ਸੂਬੇ ’ਚ ਬਦਲਿਆ ਟ੍ਰੈਫਿਕ ਪੁਲਸ ਦੀ ਡਿਊਟੀ ਦਾ ਸਮਾਂ

ਭੋਪਾਲ (ਇੰਟ.) - ਦੇਸ਼ ਦੇ ਮੈਦਾਨੀ ਇਲਾਕਿਆਂ ਵਿਚ ਭਿਆਨਕ ਗਰਮੀ ਜਾਰੀ ਹੈ। ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਓਡਿਸ਼ਾ ਅਤੇ ਦਿੱਲੀ ਵਿਚ ਕਈ ਥਾਵਾਂ ’ਤੇ ਪਾਰਾ 44 ਡਿਗਰੀ ਨੂੰ ਪਾਰ ਕਰ ਗਿਆ ਹੈ। ਕਈ ਇਲਾਕਿਆਂ ਵਿਚ ‘ਲੂ’ ਚੱਲਣ ਦਾ ਵੀ ਅਲਰਟ ਜਾਰੀ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੇ ਭੋਪਾਲ ’ਚ ਪਹਿਲੀ ਵਾਰ ਰਾਤ ਦੇ ਸਮੇਂ ‘ਲੂ’ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ। ਭੋਪਾਲ, ਛਿੰਦਵਾੜਾ, ਮੰਡਲਾ, ਨਰਮਦਾਪੁਰਮ, ਗਵਾਲੀਅਰ, ਰਤਲਾਮ ਅਤੇ ਛਤਰਪੁਰ ਸਮੇਤ 16 ਜ਼ਿਲ੍ਹਿਆਂ ਵਿਚ ‘ਲੂ’ ਚੱਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - 22, 23, 24, 25 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੁਫ਼ਾਨ ਦੇ ਨਾਲ-ਨਾਲ ਲੂ ਦਾ ਅਲਰਟ

ਉੱਤਰ ਪ੍ਰਦੇਸ਼ ਦਾ ਪ੍ਰਯਾਗਰਾਜ 44.4 ਡਿਗਰੀ ਤਾਪਮਾਨ ਦੇ ਨਾਲ ਦੇਸ਼ ਵਿਚ ਸਭ ਤੋਂ ਗਰਮ ਰਿਹਾ। ਗਰਮੀ ਨੂੰ ਦੇਖਦੇ ਹੋਏ 8ਵੀਂ ਜਮਾਤ ਤੱਕ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਝਾਰਖੰਡ ਵਿਚ ਵੀ ਅੱਜ ਤੋਂ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਗੋਂਦੀਆ ਅਤੇ ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਸੋਮਵਾਰ ਨੂੰ ਪਾਰਾ 43 ਡਿਗਰੀ ਦਰਜ ਕੀਤਾ ਗਿਆ। ਦੋਵਾਂ ਜ਼ਿਲ੍ਹਿਆਂ ਵਿਚ ਦੁਪਹਿਰ 12:30 ਵਜੇ ਤੋਂ ਸ਼ਾਮ 4 ਵਜੇ ਤੱਕ ਟ੍ਰੈਫਿਕ ਸਿਗਨਲ ਬੰਦ ਕਰ ਦਿੱਤੇ ਗਏ ਹਨ, ਤਾਂ ਜੋ ਲੋਕਾਂ ਨੂੰ ਚੌਕਾਂ ’ਤੇ ਧੁੱਪ ਵਿਚ ਖੜ੍ਹਾ ਨਾ ਹੋਣਾ ਪਵੇ।

ਇਹ ਵੀ ਪੜ੍ਹੋ - ਨਹੀਂ ਸਾਂਭ ਸਕਦੇ ਬੀਵੀ-ਬੱਚੇ, ਫਿਰ ਵਿਆਹ ਹੀ ਨਾ ਕਰਵਾਓ! ਇਸ ਹਾਈਕਰੋਟ ਨੇ ਕੀਤੀ ਸਖ਼ਤ ਟਿੱਪਣੀ

ਦੋਵਾਂ ਸੂਬਿਆਂ ਵਿਚ ਦੁਪਹਿਰ 12 ਤੋਂ 4 ਵਜੇ ਤੱਕ ਧੁੱਪ ਵਿਚ ਕੰਮ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਡਿਊਟੀ ਦੇ ਘੰਟੇ ਬਦਲ ਕੇ ਸਵੇਰੇ 6 ਤੋਂ 11 ਅਤੇ ਸ਼ਾਮ 4 ਤੋਂ 8 ਵਜੇ ਤੱਕ ਕਰ ਦਿੱਤੇ ਗਏ ਹਨ। ਉਸਾਰੀ ਅਧੀਨ ਕੰਮ ਕਰਨ ਵਾਲੇ ਮਜ਼ਦੂਰ (ਕੰਸਟ੍ਰਕਸ਼ਨ ਵਰਕਰ) ਅਤੇ ਰੇਹੜੀ-ਫੜ੍ਹੀ ਵਾਲੇ ਵੀ ਇਸੇ ਸਮੇਂ ਦੌਰਾਨ ਕੰਮ ਕਰਨਗੇ।

ਇਹ ਵੀ ਪੜ੍ਹੋ - ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ ਕੀ ਹੈ ਅਸਲ ਕਾਰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News