ਮੱਧ ਪ੍ਰਦੇਸ਼ ਦਾ ਹਾਲ ਹੋਇਆ ਬੇਹਾਲ, ਦਰੱਖ਼ਤਾਂ ਹੇਠਾਂ ਝੋਲਾਛਾਪ ਡਾਕਟਰ ਕਰ ਰਹੇ ਕੋਰੋਨਾ ਮਰੀਜ਼ਾਂ ਦਾ ਇਲਾਜ

05/06/2021 5:08:45 PM

ਆਗਰ ਮਾਲਵਾ— ਮੱਧ ਪ੍ਰਦੇਸ਼ ’ਚ ਕੋਰੋਨਾ ਲਾਗ ਕਾਰਨ ਹਾਲ ਬੇਹਾਲ ਹਨ। ਮੌਤਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਸਿਹਤ ਸਹੂਲਤਾਂ ਮਹਿਜ ਨਾਮ ਦੀਆਂ ਰਹਿ ਗਈਆਂ ਹਨ। ਸ਼ਿਵਰਾਜ ਸਰਕਾਰ ਦੇ ਸਾਰੇ ਇੰਤਜ਼ਾਮ ਧਰੇ ਦੇ ਧਰੇ ਰਹਿ ਗਏ ਹਨ। ਕਿਤੇ ਕੋਈ ਵਿਵਸਥਾ ਨਹੀਂ ਹੋ ਰਹੀ ਹੈ। ਹੁਣ ਜੋ ਤਸਵੀਰ ਸਾਹਮਣੇ ਆਈ ਹੈ, ਉਹ ਵੀ ਬੇਹੱਦ ਹੈਰਾਨ ਕਰ ਦੇਣ ਵਾਲੀ ਹੈ। ਆਗਰ ਮਾਲਵਾ ਦੇ ਸੁਸਨੇਰ ’ਚ ਦਰੱਖ਼ਤਾਂ ਦੇ ਹੇਠਾਂ ਝੋਲਾਛਾਪ ਡਾਕਟਰ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇੰਨਾ ਹੀ ਨਹੀਂ ਕੋਰੋਨਾ ਮਰੀਜ਼ਾਂ ਨੂੰ ਬਕਾਇਦਾ ਦਰੱਖ਼ਤਾਂ ਦੇ ਸਹਾਰੇ ਹੀ ਡਰਿੱਪ ਚੜ੍ਹਾਈ ਗਈ ਹੈ।

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ’ਚ ਮਿਲਿਆ ਕੋਰੋਨਾ ਦਾ ਨਵਾਂ ਰੂਪ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ

PunjabKesari

ਦੱਰਖ਼ਤਾਂ ’ਤੇ ਬੋਤਲਾਂ ਲਟਕਾ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ 10 ਪਿੰਡ ਦੇ ਮਰੀਜ਼ ਆ ਰਹੇ ਹਨ ਅਤੇ ਇਸ ਤਰ੍ਹਾਂ ਇਲਾਜ ਚੱਲ ਰਿਹਾ ਹੈ। ਜਦੋਂ ਇਸ ਬਾਰੇ ਸੁਸਨੇਰ ਦੇ ਡਾਕਟਰ ਮਨੀਸ਼ ਕੁਰੀਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਜੋ ਝੋਲਾਛਾਪ ਡਾਕਟਰ ਹਨ, ਉਹ ਇਸ ਕੰਮ ਨੂੰ ਅੰਜ਼ਾਮ ਦੇ ਰਹੇ ਹਨ ਪਰ ਇਸ ਤਸਵੀਰ ਨੂੰ ਵੇਖਣ ਮਗਰੋਂ ਇਹ ਸਵਾਲ ਉਠਦਾ ਹੈ ਕਿ ਜੇਕਰ ਇਨ੍ਹਾਂ ਨੂੰ ਹਸਪਤਾਲ ’ਚ ਬੈੱਡ ਮਿਲ ਜਾਂਦੇ ਤਾਂ ਇਹ ਲੋਕ ਦੱਰਖ਼ਤਾਂ ਹੇਠਾਂ ਝੋਲਾਛਾਪ ਡਾਕਟਰਾਂ ਤੋਂ ਇਲਾਜ ਕਿਉਂ ਕਰਵਾਉਂਦੇ?

ਇਹ ਵੀ ਪੜ੍ਹੋ :  ਪੱਛਮੀ ਬੰਗਾਲ ’ਚ ਕੇਂਦਰੀ ਮੰਤਰੀ ਮੁਰਲੀਧਰਨ ਦੇ ਕਾਫਲੇ ’ਤੇ ਹਮਲਾ, ਤੋੜੇ ਕਾਰ ਦੇ ਸ਼ੀਸ਼ੇ

PunjabKesari

ਕੁਝ ਲੋਕਾਂ ਦੇ ਬੇਤੁਕਾ ਤਰਕ ਵੀ ਨਿਕਲ ਕੇ ਸਾਹਮਣੇ ਆਇਆ ਹੈ। ਇੱਥੋਂ ਦੇ ਬੀ. ਐੱਮ. ਓ. ਇਸ਼ਾਰਿਆਂ ’ਚ ਇਹ ਕਹਿੰਦੇ ਹਨ ਕਿ ਇੱਥੋਂ ਦੇ ਲੋਕ ਡਰਦੇ ਹਨ ਕਿ ਇਨ੍ਹਾਂ ਨੂੰ ਕੋਰੋਨਾ ਵਾਰਡ ’ਚ ਦਾਖ਼ਲ ਕਰ ਲਿਆ ਜਾਵੇਗਾ। ਇਸ ਡਰ ਤੋਂ ਵੀ ਹਸਪਤਾਲ ਨਹੀਂ ਜਾ ਰਹੇ ਹਨ ਅਤੇ ਦਰੱਖ਼ਤਾਂ ਹੇਠਾਂ ਹੀ ਇਲਾਜ ਕਰਵਾ ਰਹੇ ਹਨ। ਇਸ ਤਰ੍ਹਾਂ ਦਾ ਪ੍ਰਬੰਧ ਪੂਰੇ ਮੱਧ ਪ੍ਰਦੇਸ਼ ਵਿਚ ਹੈ। ਆਕਸੀਜਨ ਲੋਕਾਂ ਨੂੰ ਨਹੀਂ ਮਿਲ ਰਹੀ। ਲੋਕਾਂ ਨੂੰ ਤਾਂ ਬੈੱਡ ਵੀ ਨਹੀਂ ਮਿਲ ਰਹੇ ਹਨ। ਅਜਿਹੇ ਵਿਚ ਸ਼ਾਇਦ ਝੋਲਾਛਾਪ ਡਾਕਟਰਾਂ ਦਾ ਹੀ ਸਹਾਰਾ ਇਨ੍ਹਾਂ ਲਈ ਬਚਿਆ ਹੈ। ਜੇਕਰ ਜਾਨ ਬਚ ਗਈ ਤਾਂ ਝੋਲਾਛਾਪ ਡਾਕਟਰਾਂ ਦੇ ਇਹ ਸ਼ੁਕਰਗੁਜ਼ਾਰ ਹੋਣਗੇ। 

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਨੇ ਮੁੜ ਤੋੜੇ ਸਾਰੇ ਰਿਕਾਰਡ, ਇਕ ਦਿਨ ’ਚ ਆਏ 4.12 ਲੱਖ ਨਵੇਂ ਕੇਸ


Tanu

Content Editor

Related News