ਦਿੱਲੀ ਦੀ ਕਾਨੂੰਨ ਵਿਵਸਥਾ ਸੁਧਾਰਨ ''ਤੇ ਧਿਆਨ ਦੇਣ ਉੱਪ ਰਾਜਪਾਲ : ਕੇਜਰੀਵਾਲ
Friday, Jan 20, 2023 - 01:56 PM (IST)
ਨਵੀਂ ਦਿੱਲੀ (ਭਾਸ਼ਾ)- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਉੱਪ ਰਾਜਪਾਲ ਵੀਕੇ ਸਕਸੈਨਾ ਤੋਂ ਕੰਝਾਵਲਾ ਵਰਗੀਆਂ ਹੋਰ ਘਟਨਾਵਾਂ ਰੋਕਣ ਲਈ ਦਿੱਲੀ ਦੀ ਕਾਨੂੰਨ ਵਿਵਸਥਾ 'ਚ ਸੁਧਾਰ 'ਤੇ ਧਿਆਨ ਦੇਣ ਅਤੇ ਚੁਣੀ ਹੋਈ ਸਰਕਾਰ ਨੂੰ ਆਪਣਾ ਕੰਮ ਕਰਨ ਦੇਣ ਦੀ ਅਪੀਲ ਕੀਤੀ। ਨਵੇਂ ਸਾਲ 'ਤੇ ਤੜਕੇ ਕੰਝਾਵਲਾ 'ਚ 20 ਸਾਲਾ ਕੁੜੀ ਦੀ ਸਕੂਟੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ ਅਤੇ ਕੁੜੀ ਨੂੰ ਸੁਲਤਾਨਪੁਰੀ ਤੋਂ ਕੰਝਾਵਲਾ ਤੱਕ ਕਰੀਬ 12 ਕਿਲੋਮੀਟਰ ਘੜੀਸਦੇ ਹੋਏ ਲੈ ਗਈ ਸੀ। ਹਾਦਸੇ 'ਚ ਕੁੜੀ ਦੀ ਮੌਤ ਹੋ ਗਈ ਸੀ। ਉੱਪ ਰਾਜਪਾਲ ਨੂੰ ਲਿਖੇ ਪੱਤਰ 'ਚ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਸਕਸੈਨਾ ਨੂੰ ਸ਼ਹਿਰ ਦੀ ਕਾਨੂੰਨ ਵਿਵਸਾਖਾ ਦੀ ਸਥਿਤੀ 'ਚ ਸੁਧਾਰ ਦੀ ਬਜਾਏ ਨਵੀਂ ਚੁਣੀ ਸਰਕਾਰ ਦੇ ਕੰਮਾਂ 'ਚ ਦਖ਼ਲਅੰਦਾਜ਼ੀ ਕਰਦੇ ਦੇਖਿਆ ਜਾ ਰਿਹਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਨਵੇਂ ਚੁਣੀ ਸਰਕਾਰ ਦੇ ਰੋਜ਼ਾਨਾ ਦੇ ਕੰਮਾਂ 'ਚ ਉੱਪ ਰਾਜਪਾਲ ਦੀ ਦਖ਼ਲਅੰਦਾਜ਼ੀ ਨਾਲ ਲੋਕਾਂ 'ਚ ਗੁੱਸਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਉਦੋਂ ਅਪਮਾਨਤ ਮਹਿਸੂਸ ਕੀਤਾ, ਜਦੋਂ ਸਕਸੈਨਾ ਨੇ ਹਾਲ ਹੀ 'ਚ ਮੁੱਖ ਮੰਤਰੀ ਅਤੇ ਰਾਜਨਿਵਾਸ 'ਚ ਉਨ੍ਹਾਂ ਨੂੰ ਮਿਲਣ ਗਏ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ, ਦਿਨ 'ਚ ਦੋਹਾਂ ਪੱਖਾਂ ਨੇ ਜਾਰੀ ਟਕਰਾਅ ਵਿਚਾਲੇ ਕੇਜਰੀਵਾਲ ਨੂੰ ਲਿਖੇ ਇਕ ਪੱਤਰ 'ਚ ਉੱਪ ਰਾਜਪਾਲ ਸਕਸੈਨਾ ਨੇ ਮੁੱਖ ਮੰਤਰੀ 'ਤੇ ਅਪਮਾਨਜਨਕ ਬਿਆਨਬਾਜ਼ੀ ਕਰਨ ਦਾ ਦੋਸ਼ ਲਗਾਇਆ। ਸਕਸੈਨਾ ਨੇ ਕਿਹਾ ਕਿ ਉਨ੍ਹਾਂ ਨੇ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਕ ਬੈਠਕ ਲਈ ਸੱਦਾ ਦਿੱਤਾ ਸੀ ਪਰ ਮੁੱਖ ਮੰਤਰੀ ਨੇ 'ਆਪ' ਵਿਧਾਇਕਾਂ ਨਾਲ ਉਨ੍ਹਾਂ ਨਾਲ ਮੁਲਾਕਾਤ 'ਤੇ ਜ਼ੋਰ ਦਿੱਤਾ, ਜਦੋਂ ਕਿ ਉਹ ਅਪੀਲ ਤੁਰੰਤ ਸਵੀਕਾਰ ਕਰਨਾ ਸੰਭਵ ਨਹੀਂ ਸੀ। ਸਕਸੈਨਾ ਨੇ ਸੱਦਾ ਦੇਣ ਲਈ ਧੰਨਵਾਦ ਦਿੰਦੇ ਹੋਏ ਕੇਜਰੀਵਾਲ ਨੇ ਸ਼ਨੀਵਾਰ ਨੂੰ ਮਿਲਣ ਦਾ ਸਮਾਂ ਮੰਗਿਆ ਅਤੇ ਕਿਹਾ ਕਿ ਉਨ੍ਹਾਂ ਨਾਲ ਉਨ੍ਹਾਂ ਦੇ ਮੰਤਰੀ ਅਤੇ ਵਿਧਾਇਕ ਵੀ ਆਉਣਗੇ।
ਇਹ ਵੀ ਪੜ੍ਹੋ : ਉੱਪ ਰਾਜਪਾਲ ਸਕਸੈਨਾ ਨੇ ਕੇਜਰੀਵਾਲ ਨੂੰ ਲਿਖਿਆ ਪੱਤਰ, 'ਅਪਮਾਨਜਨਕ ਟਿੱਪਣੀ' ਕਰਨ ਦਾ ਲਗਾਇਆ ਦੋਸ਼