ਹਜ਼ਰਤਬਲ ਦਰਗਾਹ ਪੁੱਜੇ ਉੱਪ ਰਾਜਪਾਲ ਮਨੋਜ ਸਿਨਹਾ, ਪ੍ਰਦੇਸ਼ ਦੀ ਖੁਸ਼ਹਾਲੀ ਲਈ ਮੰਗੀ ਦੁਆ
Tuesday, Sep 01, 2020 - 06:18 PM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸ਼੍ਰੀਨਗਰ ਵਿਚ ਹਜ਼ਰਤਬਲ ਦਰਗਾਹ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦਰਗਾਹ 'ਚ ਫੁੱਲ ਭੇਟ ਕੀਤੇ ਅਤੇ ਨਾਲ ਹੀ ਜੰਮੂ-ਕਸ਼ਮੀਰ ਵਿਚ ਸ਼ਾਂਤੀ, ਖੁਸ਼ਹਾਲੀ ਲਈ ਦੁਆਵਾਂ ਮੰਗੀਆਂ। ਇਸ ਦੌਰਾਨ ਉਨ੍ਹਾਂ ਨੇ ਸਹੂਲਤਾਵਾਂ ਦਾ ਜਾਇਜ਼ਾ ਵੀ ਲਿਆ। ਉੱਪ ਰਾਜਪਾਲ ਸਿਨਹਾ ਨੇ ਧਰਮ ਗੁਰੂਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ। ਪਿਛਲੇ ਮਹੀਨੇ ਸੰਘ ਸ਼ਾਸਿਤ ਪ੍ਰਦੇਸ਼ ਵਿਚ ਪ੍ਰਸ਼ਾਸਨ ਸੰਭਾਲਣ ਵਾਲੇ ਸਿਨਹਾ ਸ਼ਹਿਰ ਦਾ ਦੌਰਾ ਕਰ ਰਹੇ ਹਨ ਅਤੇ ਹਸਪਤਾਲ ਤੇ ਹੋਰ ਜਨਤਕ ਥਾਵਾਂ ਦਾ ਨਿਰੀਖਣ ਵੀ ਕਰ ਰਹੇ ਹਨ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ ਵਿਚ ਸਥਿਤ ਹਜ਼ਰਤਬਲ ਇਕ ਪ੍ਰਸਿੱਧ ਦਰਗਾਹ ਹੈ। ਇਸ ਦਰਗਾਹ ਦੀ ਬਹੁਤ ਮਾਨਤਾ ਹੈ। ਇਸ ਨਾਲ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਕਸ਼ਮੀਰੀ ਭਾਸ਼ਾ ਵਿਚ ਬਲ ਸ਼ਬਦ ਦਾ ਅਰਥ ਥਾਂ ਹੁੰਦਾ ਹੈ। ਇਸ ਲਿਹਾਜ਼ ਨਾਲ ਹਜ਼ਰਤਬਲ ਸ਼ਬਦ ਦਾ ਅਰਥ ਹਜ਼ਰਤ (ਮੁਹੰਮਦ) ਦੀ ਥਾਂ ਹੈ। ਹਜ਼ਰਤਬਲ ਦਰਗਾਹ ਨੂੰ ਕਸ਼ਮੀਰ ਦਾ ਸਭ ਤੋਂ ਪਵਿੱਤਰ ਮੁਸਲਿਮ ਧਾਰਮਿਕ ਸਥਾਨ ਮੰਨਿਆ ਜਾਂਦਾ ਹੈ।