LPG Price Hike:ਮਹਿੰਗਾਈ ਦਾ ਵੱਡਾ ਝਟਕਾ, 1 ਅਗਸਤ ਤੋਂ ਮਹਿੰਗਾ ਹੋਇਆ ਗੈਸ ਸਿਲੰਡਰ

Thursday, Aug 01, 2024 - 01:23 PM (IST)

ਨਵੀਂ ਦਿੱਲੀ - LPG ਗੈਸ ਸਿਲੰਡਰ 1 ਅਗਸਤ 2024 ਤੋਂ ਇੱਕ ਵਾਰ ਫਿਰ ਮਹਿੰਗਾ ਹੋ ਜਾਵੇਗਾ।  ਬਜਟ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਵਪਾਰਕ ਰਸੋਈ ਗੈਸ ਸਿਲੰਡਰ ਵੀਰਵਾਰ 1 ਤੋਂ 8.50 ਰੁਪਏ ਮਹਿੰਗਾ ਹੋ ਗਿਆ ਹੈ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।

IOCL ਦੀ ਵੈੱਬਸਾਈਟ ਦੇ ਅਨੁਸਾਰ, ਵਪਾਰਕ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ 1 ਅਗਸਤ, 2024 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਹੁਣ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1646 ਰੁਪਏ ਤੋਂ ਵਧ ਕੇ 1652.50 ਰੁਪਏ ਹੋ ਗਈ ਹੈ। ਇੱਥੇ 6.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਕੋਲਕਾਤਾ 'ਚ ਵਪਾਰਕ ਗੈਸ ਸਿਲੰਡਰ ਦੀ ਕੀਮਤ 'ਚ 8.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ, 19 ਕਿਲੋ ਦਾ ਐਲਪੀਜੀ ਸਿਲੰਡਰ ਜੋ ਕਿ ਕੋਲਕਾਤਾ ਵਿੱਚ ਹੁਣ ਤੱਕ 1756 ਰੁਪਏ ਵਿੱਚ ਮਿਲਦਾ ਸੀ, ਹੁਣ 1764.5 ਰੁਪਏ ਵਿੱਚ ਮਿਲੇਗਾ।

ਇਸ ਤਰ੍ਹਾਂ ਮੁੰਬਈ 'ਚ ਇਸ ਸਿਲੰਡਰ ਦੀ ਕੀਮਤ ਅੱਜ ਤੋਂ 7 ਰੁਪਏ ਵਧ ਕੇ 1605 ਰੁਪਏ ਹੋ ਗਈ ਹੈ, ਜੋ ਪਹਿਲਾਂ 1598 ਰੁਪਏ ਸੀ। ਵਪਾਰਕ ਸਿਲੰਡਰ ਜੋ ਚੇਨਈ ਵਿੱਚ 1809.50 ਰੁਪਏ ਵਿੱਚ ਮਿਲਦਾ ਸੀ ਹੁਣ 1817 ਰੁਪਏ ਵਿੱਚ ਮਿਲੇਗਾ।


ਅੱਜ 1 ਅਗਸਤ ਤੋਂ 19 ਕਿਲੋ ਵਾਲਾ LPG ਗੈਸ ਸਿਲੰਡਰ ਹੋਇਆ ਮਹਿੰਗਾ 

ਸਥਾਨ                  ਪੁਰਾਣੀ ਕੀਮਤ                    ਨਵੀਂ ਕੀਮਤ

ਰਾਜਧਾਨੀ ਦਿੱਲੀ          1646 ਰੁਪਏ                 1652.50 ਰੁਪਏ 
ਕੋਲਕਾਤਾ                  1756 ਰੁਪਏ                  1764.5 ਰੁਪਏ 
ਮੁੰਬਈ                      1598 ਰੁਪਏ                    1605 ਰੁਪਏ 
ਚੇਨਈ                      1809.50 ਰੁਪਏ               1817 ਰੁਪਏ 
 


 


Harinder Kaur

Content Editor

Related News