GST ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ
Tuesday, Jul 05, 2022 - 04:01 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਵਿਸ਼ੇ ਨੂੰ ਲੈ ਕੇ ਮੰਗਲਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ ਕਿ ਜੀ.ਐੱਸ.ਟੀ. ਦਾ ਇਕ ਸਲੈਬ ਅਤੇ ਘੱਟ ਦਰ ਹੋਣ ਨਾਲ ਗਰੀਬਾਂ ਅਤੇ ਮੱਧਮ ਵਰਗ 'ਤੇ ਬੋਝ ਘੱਟ ਕਰਨ 'ਚ ਮਦਦ ਮਿਲੇਗੀ।
ਉਨ੍ਹਾਂ ਨੇ ਟਵੀਟ ਕੀਤਾ,''ਸਿਹਤ ਬੀਮਾ 'ਤੇ ਜੀ.ਐੱਸ.ਟੀ. 18 ਫੀਸਦੀ, ਹਸਪਤਾਲ 'ਚ ਕਮਰੇ 'ਤੇ ਜੀ.ਐੱਸ.ਟੀ. 18 ਫੀਸਦੀ। ਹੀਰੇ 'ਤੇ ਜੀ.ਐੱਸ.ਟੀ. 1.5 ਫੀਸਦੀ। 'ਗੱਬਰ ਸਿੰਘ ਟੈਕਸ' ਇਸ ਗੱਲ ਦਾ ਦੁਖ਼ਦ ਯਾਦ ਦਿਵਾਉਂਦਾ ਹੈ ਕਿ ਪ੍ਰਧਾਨ ਮੰਤਰੀ ਕਿਸ ਦਾ ਖਿਆਲ ਰੱਖਦੇ ਹਨ।'' ਰਾਹੁਲ ਨੇ ਕਿਹਾ,''ਇਕ ਸਲੈਬ ਅਤੇ ਘੱਟ ਦਰ ਵਾਲੀ ਜੀ.ਐੱਸ.ਟੀ. ਨਾਲ ਗਰੀਬਾਂ ਅਤੇ ਮੱਧਮ ਵਰਗ 'ਤੇ ਬੋਝ ਘੱਟ ਕਰਨ 'ਚ ਮਦਦ ਮਿਲੇਗੀ।'' ਕਾਂਗਰਸ ਨੇ ਪਿਛਲੇ ਦਿਨੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਮੌਜੂਦਾ ਜੀ.ਐੱਸ.ਟੀ. ਨੂੰ ਰੱਦ ਕੀਤੇ ਜਾਵੇ ਅਤੇ ਇਕ ਸਲੈਬ ਅਤੇ ਘੱਟ ਦਰ ਵਾਲੀ ਜੀ.ਐੱਸ.ਟੀ. ਲਾਗੂ ਕੀਤੀ ਜਾਵੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ